ਅੱਜ ਇਨਿਸ਼ੀਏਟਰਸ ਆਫ ਚੇਂਜ, ਗਰੇਸ ਪਬਲਿਕ ਸਕੂਲ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਨੂੰ ਮਿਲਣ ਲਈ "ਅਰਦਾਸ ਸਰਬੱਤ ਦੇ ਭਲੇ ਦੀ" ਫਿਲਮ ਦੀ ਟੀਮ ਉਚੇਚੇ ਤੌਰ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪਹੁੰਚੀ। ਗੁਰਪ੍ਰੀਤ ਸਿੰਘ ਘੁੱਗੀ, ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਅਤੇ ਜੈਸਮੀਨ ਭਸੀਨ ਨੇ ਆਉਣ ਵਾਲੀ ਫਿਲਮ ਅਤੇ ਉਸ ਦੇ ਸੰਦੇਸ਼ ਬਾਰੇ ਗੱਲ ਕੀਤੀ।