ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ 9 ਸਤੰਬਰ 2026 ਨੂੰ ਡਾ. ਓਅੰਕਾਰ ਸਿੰਘ ਜੀ ਦੀ ਕਿਤਾਬ “ਆਦਿ-ਮੰਗਲ ਦਾ ਸਰੂਪ, ਸਥਾਨ ਅਤੇ ਪਾਠ-ਭੇਦ ਉਕਾਈਆਂ”, ਜੋ ਸਰਬੱਤ ਖਾਲਸਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ, ਸਬੰਧੀ ਵਿਸ਼ੇਸ਼ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਵਾਇਸ ਪ੍ਰਿੰਸੀਪਲ ਭਾਈ ਸੁਖਵਿੰਦਰ ਸਿੰਘ ਦਦੇਹਰ ਜੀ ਨੇ ਪੁਰਾਤਨ ਬੀੜਾਂ ਦੇ ਹਵਾਲਿਆਂ ਸਮੇਤ ਵੱਖ-ਵੱਖ ਪਾਠ-ਭੇਦਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਮੰਗਲਾਂ ਦੇ ਪੂਰਨ ਸਰੂਪ, ਉਨ੍ਹਾਂ ਦੇ ਸਥਾਨ ਅਤੇ ਪਾਠ-ਪਰੰਪਰਾ ਸਬੰਧੀ ਵੀ ਸਰੋਤਿਆਂ ਨੂੰ ਜਾਣੂ ਕਰਵਾਇਆ ਗਿਆ।
ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਜੀ ਨੇ ਵੀ ਇਸ ਵਿਸ਼ੇ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਸਰਬੱਤ ਖਾਲਸਾ ਅਤੇ ਡਾ. ਓਅੰਕਾਰ ਸਿੰਘ ਜੀ ਵੱਲੋਂ ਗੁਰਬਾਣੀ ਦੇ ਪੁਰਾਤਨ ਸਰੋਤਾਂ ਅਤੇ ਪਾਠ-ਪਰੰਪਰਾ ਸਬੰਧੀ ਕੀਤੇ ਜਾ ਰਹੇ ਇਸ ਮਹੱਤਵਪੂਰਨ ਖੋਜ ਕਾਰਜ ਦੀ ਸ਼ਲਾਘਾ ਵੀ ਕੀਤੀ ਗਈ।
ਇਹ ਵਿਚਾਰ-ਵਟਾਂਦਰਾ ਪੁਰਾਤਨ ਗੁਰਬਾਣੀ ਸਰੋਤਾਂ, ਬੀੜਾਂ ਅਤੇ ਪਾਠ-ਪਰੰਪਰਾਵਾਂ ਨੂੰ ਸਮਝਣ ਦੇ ਪੱਖੋਂ ਬਹੁਤ ਹੀ ਕਾਰਗਰ ਰਿਹਾ। 🙏