ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਗੁਰਬਾਣੀ ਵਿਚਾਰ ਨਾਲ ਭਰਪੂਰ ਕਈ ਕਿਤਾਬਾਂ ਕੌਮ ਦੀ ਝੋਲੀ ਵਿਚ ਪਾਈਆਂ ਗਈਆਂ ਹਨ। ਸ.ਮੰਗਤ ਸਿੰਘ ਰਾਹੀ ਜੀ ਦੀ ਗੁਰਬਾਣੀ ਦੇ ਚਾਨਣ ਵਿਚ ਮਨੁਖੀ ਮਨ ਨਾਮੀ ਪੁਸਤਕ ਕਾਲਜ ਵਿਖੇ 17 ਸਤੰਬਰ 2025 ਨੂੰ ਸੰਗਤ ਨੂੰ ਭੇਟ ਕੀਤੀ ਗਈ। ਇਸ ਮੌਕੇ ਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਸੁਖਵਿੰਦਰ ਸਿੰਘ ਦਦੇਹਰ ਜੀ, ਚੇਅਰਮੈਨ ਰਾਣਾ ਇੰਦਰਜੀਤ ਸਿੰਘ ਜੀ ਤੇ ਕੈਪਟਨ ਅਵਤਾਰ ਸਿੰਘ ਅਤੇ ਕਈ ਹੋਰ ਸ਼ਖਸ਼ੀਅਤਾਂ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸੰਗਤ ਨੂੰ ਇਹ ਪੁਸਤਕ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ।