ਜਦੋਂ ਤੁਸੀਂ ਕਿਸੇ ਵੀ ਸੇਵਾ ਲਈ ਅੱਗੇ ਵੱਧਦੇ ਹੋ ਤਾਂ ਬਹੁਤ ਸਾਰੇ ਹੱਥ ਤੁਹਾਡੇ ਨਾਲ ਜੁੜ ਜਾਂਦੇ ਹਨ। ਪੰਜਾਬ ਵਿੱਚ ਆਏ ਹੜ੍ਹਾਂ ਨੇ ਜਿਥੇ ਅੰਤਾਂ ਦਾ ਨੁਕਸਾਨ ਕੀਤਾ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਉਥੇ ਸੇਵਾ ਕਰਨ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਰਿਹਾ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਾਰਾ ਪੰਜਾਬ ਸੇਵਾ ਵਿਚ ਹਿੱਸਾ ਪਾਉਣ ਲਈ ਪਹੁੰਚ ਗਿਆ ਹੋਵੇ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਫਿਰੋਜ਼ਪੁਰ ਦੇ ਪਿੰਡ ਕਿਲਚੇ ਵਿਖੇ ਪੱਕੇ ਤੌਰ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਕੈਂਪ ਲਾਇਆ ਗਿਆ ਹੈ। ਪਹਿਲਾਂ ਵੀ ਸੰਗਤਾਂ ਵੱਲੋਂ ਚੜ੍ਹਦੀ ਕਲਾ ਨਾਲ ਹਿੱਸਾ ਪਾਇਆ ਜਾ ਰਿਹਾ ਹੈ। ਅੱਜ ਸਾਨੂੰ ਹੋਰ ਬਹੁਤ ਉਤਸ਼ਾਹ ਮਿਲਿਆ ਜਦੋਂ ਲੁਧਿਆਣਾ ਦੇ ਇਕ ਬਹੁਤ ਵੱਡੇ ਸਕੂਲ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਮਾਡਲ ਟਾਊਨ ਦੇ ਸਮੂਹ ਸਟਾਫ ਨੇ ਮਿਲ ਕੇ ਇਸ ਕੈਂਪ ਲਈ ਬਹੁਤ ਵੱਡਾ ਸਹਿਯੋਗ ਦਿੱਤਾ। ਅਸੀਂ ਪ੍ਰਿੰਸੀਪਲ ਮੈਡਮ ਅਤੇ ਸਾਰੇ ਸਟਾਫ ਦਾ ਹਾਰਦਿਕ ਧੰਨਵਾਦ ਕਰਦੇ ਹਾਂ ਜੀ। ਰਾਣਾ ਇੰਦਰਜੀਤ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ।