ਗੁਰਬਾਣੀ ਵਿਚਾਰ ਨਾਲ ਭਰਪੂਰ ਕਈ ਕਿਤਾਬਾਂ ਕੌਮ ਦੀ ਝੋਲੀ ਵਿੱਚ ਪਾਈਆਂ ਉਥੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁੰਦਿਆਂ "ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕਾਂ ਦਾ ਵਿਹਾਰਕ ਪੱਖ" ਨਾਮੀ ਪੁਸਤਕ ਕਾਲਜ ਵਿੱਚ 8 ਅਗਸਤ 2025 ਨੂੰ ਸੰਗਤ ਨੂੰ ਭੇਟ ਕੀਤੀ ਗਈ ਹੈ । ਇਸ ਮੌਕੇ ਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਸੁਖਵਿੰਦਰ ਸਿੰਘ ਦਦੇਹਰ ਜੀ ,ਚੇਅਰਮੈਨ ਰਾਣਾ ਇੰਦਰਜੀਤ ਸਿੰਘ ਜੀ ਤੇ ਭਾਈ ਕੁਲਵਿੰਦਰ ਸਿੰਘ ਵੱਲੋਂ ਪ੍ਰਿੰਸੀਪਲ ਸਾਹਿਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸੰਗਤ ਨੂੰ ਇਹ ਪੁਸਤਕ ਪੜ੍ਨ ਲਈ ਪ੍ਰੇਰਿਤ ਕੀਤਾ।