ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ 9 ਸਤੰਬਰ 2025 ਤੋਂ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਪੱਕੇ ਤੌਰ ਤੇ ਕੈਂਪ ਲਾਇਆ ਗਿਆ ਹੈ। ਕਾਲਜ ਦੀ ਟੀਮ ਇਲਾਕੇ ਦੇ ਵੀਰਾਂ ਨਾਲ ਮਿਲ ਕੇ ਪ੍ਰਭਾਵਿਤ ਲੋਕਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਯਤਨ ਕਰੇਗੀ। ਰਾਸ਼ਣ ਤੋਂ ਇਲਾਵਾ ਮੈਡੀਕਲ ਕਿੱਟ, ਪਸ਼ੂਆਂ ਦੀਆਂ ਦਵਾਈਆਂ, ਗੱਦੇ, ਚਾਦਰਾਂ, ਤਰਪਾਲਾਂ ਆਦਿ ਸਾਮਾਨ ਉਥੇ ਹਰ ਵੇਲੇ ਮਿਲੇਗਾ। ਇਸ ਤੋਂ ਇਲਾਵਾ ਜਿਨ੍ਹਾਂ ਦੇ ਪਸ਼ੂ ਮਾਰੇ ਗਏ ਜਾਂ ਘਰ ਢਹਿ ਗਏ ਉਨ੍ਹਾਂ ਦੀ ਵੀ ਮਾਇਕ ਮਦਦ ਕੀਤੀ ਜਾਵੇਗੀ। ਇਹ ਕੋਸ਼ਿਸ਼ ਰਹੇਗੀ ਕਿ ਸੰਗਤ ਦਾ ਦਸਵੰਧ ਸਹੀ ਤਰੀਕੇ ਨਾਲ ਲੋੜਵੰਦਾਂ ਕੋਲ ਪਹੁੰਚੇ। ਰਾਣਾ ਇੰਦਰਜੀਤ ਸਿੰਘ +91 98146 35655