ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਹਰ ਸਾਲ ਪੰਜਾਬ ਪੱਧਰ ਦੇ ਗੁਰਮਤਿ ਤੇ ਨਰੋਈ ਸਿਹਤ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਾਲ ਇਹ ਮੁਕਾਬਲੇ ੧ ਨਵੰਬਰ ੨੦੨੬ ਨੂੰ ਗੁਰਦੁਆਰਾ ਸ਼ਹਿਦਾਂ ੧੯੪੭, ਮਾਡਲ ਟਾਊਨ ਵਿਖੇ ਕਰਵਾਏ ਗਏ। ਜਿਥੇ ਭਾਰੀ ਗਿਣਤੀ ਵਿੱਚ 500 ਬੱਚਿਆਂ ਨੇ ਪੰਜਾਬ ਭਰ ਵਿਚੋਂ ਪਹੁੰਚ ਕੇ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਗੁਰਮਤਿ ਦੇ ਮੁਕਾਬਲਿਆਂ ਵਿੱਚ ਸ਼ਬਦ ਵੀਚਾਰ, ਕਵਿਤਾਵਾਂ, ਕਵਿਸ਼ਰੀ, ਗੁਰਬਾਣੀ ਕੰਠ, ਚਿਤਰਕਲਾ,ਸਵਾਲ ਜਵਾਬ ਤੇ ਦਸਤਾਰ ਮੁਕਾਬਲੇ ਕਰਵਾਏ ਗਏ। ਖੇਡਾਂ ਵਿਚ ਲੰਮੀ ਛਾਲ, ਕੂਹਣੀ ਡੰਡ, ਗੋਲਾ ਸੁਟਣਾ, ਰੱਸੀ ਟੱਪਣਾ, ਗੇਂਦ ਦੌੜ ਆਦਿ ਖੇਡ ਮੁਕਾਬਲੇ ਹੋਏ।
ਇਹਨ੍ਹਾਂ ਮੁਕਾਬਲਿਆਂ ਦਾ ਮਕਸਦ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨਾਂ ਤੇ ਨਰੋਈ ਸਿਹਤ ਬਖਸ਼ਣਾ ਹੈ।
ਮੁਕਾਬਲਿਆਂ ਵਿੱਚ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਆਏ ਕੇਂਦਰ……
ਪਹਿਲਾ: ਨਵਾ ਸ਼ਹਿਰ, ਪ੍ਰਚਾਰਕ ਭਾਈ ਸਿਮਰਪ੍ਰੀਤ ਸਿੰਘ ਜੈਤੋ
ਦੂਜਾ: ਤਰਨਤਾਰਨ, ਪ੍ਰਚਾਰਕ ਭਾਈ ਦਵਿੰਦਰ ਸਿੰਘ ਕੈਰੋਂ
ਤੀਜਾ : ਚੱਕ ਕਲਾਂ, ਪ੍ਰਚਾਰਕ ਭਾਈ ਤਰਲੋਚਨ ਸਿੰਘ
ਅਲੱਗ -ਅਲੱਗ ਪ੍ਰਚਾਰ ਕੇਂਦਰਾਂ ਤੇ ਸਕੂਲਾਂ ਤੋਂ ਪ੍ਰਚਾਰਕ ਤੇ ਅਧਿਆਪਕ ਬੱਚੇ ਲੈ ਕੇ ਪਹੁੰਚੇ।
Gurmat Mukable 2026
ਕੇਂਦਰ ਤਰਨ ਤਾਰਨ – ਭਾਈ ਦਵਿੰਦਰ ਸਿੰਘ ਕੈਰੋਂ – 47 ਬੱਚੇ
ਕੇਂਦਰ ਸਾਹਿਬ ਪਬਲਿਕ ਸਕੂਲ -ਪ੍ਰਿੰਸੀਪਲ ਰਾਜਵੀਰ ਕੌਰ -23 ਬੱਚੇ
ਗਰੇਸ ਪਬਲਿਕ ਸਕੂਲ – ਬੀਬੀ ਪਰਮਜੀਤ ਕੌਰ-33 ਬੱਚੇ
ਕੇਂਦਰ ਚੱਕ ਕਲਾਂ -ਭਾਈ ਤਰਲੋਚਨ ਸਿੰਘ – 35 ਬੱਚੇ
ਕੇਂਦਰ ਮਾਲੂਵਾਲ – ਭਾਈ ਨਿਰਮਲ ਸਿੰਘ – 9 ਬੱਚੇ
ਕੇਂਦਰ ਨਵਾਂ ਸ਼ਹਿਰ – ਭਾਈ ਸਿਮਰਪ੍ਰੀਤ ਸਿੰਘ – 60 ਬੱਚੇ
ਕੇਂਦਰ ਚੱਕ ਸਿੰਘਾ – ਭਾਈ ਪ੍ਰਭਸ਼ਰਨ ਸਿੰਘ -6 ਬੱਚੇ
ਕੇਂਦਰ ਸਰਹਾਲੀ ਕਲਾਂ – ਭਾਈ ਗੁਰਪ੍ਰੀਤ ਸਿੰਘ ਜੋਤੀ ਸ਼ਾਹ – 25 ਬੱਚੇ
ਕੇਂਦਰ ਪਟਿਆਲਾ – ਭਾਈ ਬਲਜੀਤ ਕੌਰ ਤੇ ਸੁਖਮਨ ਕੌਰ – 25 ਬੱਚੇ
ਕੇਂਦਰ ਠੀਕਰੀਵਾਲ -ਭਾਈ ਅੰਮ੍ਰਿਤਪਾਲ ਸਿੰਘ – 8 ਬੱਚੇ
ਕੇਂਦਰ ਲਤਾਲਾ -ਭਾਈ ਰੁਪਿੰਦਰ ਸਿੰਘ – 36 ਬੱਚੇ
ਕੇਂਦਰ ਸ਼ਹੀਦ ਅਕੈਡਮੀ – ਭਾਈ ਗੁਰਪ੍ਰੀਤ ਸਿੰਘ ਜੋਤੀ ਸ਼ਾਹ – 24 ਬੱਚੇ
ਕੇਂਦਰ ਪਰਿੰਗੜੀ -ਭਾਈ ਗੁਰਪ੍ਰੀਤ ਸਿੰਘ ਜੋਤੀ ਸ਼ਾਹ -12 ਬੱਚੇ
ਕੇਂਦਰ ਅੱਪਰਾ – ਭਾਈ ਨਰਿੰਦਰ ਸਿੰਘ ਘੱਗਾ – 9 ਬੱਚੇ
ਕੇਂਦਰ ਸੁਚੱਜੀ ਫਾਊਂਡੇਸ਼ਨ – 40 ਬੱਚੇ
ਕੇਂਦਰ ਸਾਈਂ ਪਬਲਿਕ ਸਕੂਲ – 19 ਬੱਚੇ
ਕੇਂਦਰ ਰਾਮਗੜ੍ਹੀਆ ਪਬਲਿਕ ਸਕੂਲ – 6 ਬੱਚੇ
ਸਭ ਪ੍ਰਚਾਰਕਾਂ ਤੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ। ਉਹਨਾਂ ਬੱਚਿਆਂ ਦੀ ਤਿਆਰੀ ਬਹੁਤ ਵਧੀਆ ਕਰਵਾਏਈ।
ਆਸ ਹੈ ਅਗਲੇ ਸਾਲ ਵੀ ਇਸੇ ਤਰ੍ਹਾਂ ਬੱਚਿਆਂ ਨੂੰ ਲੈ ਕੇ ਇਹਨਾਂ ਮੁਕਾਬਲਿਆਂ ਵਿੱਚ ਪਹੁੰਚੋਗੇ।
ਪ੍ਰਬੰਧ ਤੇ ਸੇਵਾਵਾਂ ਕਰਨ ਵਾਲੇ ਸਾਰੇ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ।
ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ…..