ਅੱਜ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਸੈਨੇਟ ਦੇ ਮੈਂਬਰ ਵੱਜੋਂ ਚੌਣ ਲੜ ਰਹੇ ਸਰਦਾਰ ਜੋਧ ਸਿੰਘ ਐਡਵੋਕੇਟ ਪਹੁੰਚੇ।
ਇਸ ਮੌਕੇ ਸਰਦਾਰ ਜੋਧ ਸਿੰਘ ਐਡਵੋਕੇਟ ਨੇ ਕਾਲਜ ਦੇ ਸਟਾਫ਼ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਵੀ ਗੁਰਮਤਿ, ਸਿੱਖਿਆ ਅਤੇ ਜੀਵਨ ਨਾਲ ਸਬੰਧਿਤ ਵਿਚਾਰ ਸਾਂਝੇ ਕੀਤੇ।
ਕਾਲਜ ਵੱਲੋਂ ਸਰਦਾਰ ਜੋਧ ਸਿੰਘ ਜੀ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਦਾ ਕਾਲਜ ਵਿਖੇ ਆਉਣਾ ਵਿਦਿਆਰਥੀਆਂ ਅਤੇ ਸਮੁੱਚੇ ਸਟਾਫ਼ ਲਈ ਪ੍ਰੇਰਣਾਦਾਇਕ ਰਿਹਾ। 

