ਦਸਤਾਰ ਮੁਕਾਬਲੇ ਕਰਵਾਏ ਗਏ
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਨੂੰ ਸਮਰਪਿਤ ਗੁਰੂ ਨਾਨਕ ਮਲਟੀਯੂਨੀਵਰਸਿਟੀ ਵਲੋਂ ਧਾਰਮਿਕ ਪ੍ਰੀਖਿਆ ਲਈ ਗਈ ਜਿਸ ਵਿਚ 78 ਬੱਚਿਆਂ ਨੇ ਹਿੱਸਾ ਲਿਆ
ਗਰੇਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਫਲਾਹੀ ਸਾਹਿਬ ਲੁਧਿਆਣਾ ਵਿਖੇ ਵੱਖ ਵੱਖ ਗੁਰਮਤਿ ਮੁਕਾਬਲਿਆਂ ਵਿਚ ਹਿੱਸਾ ਲਿਆ। ਇਨ੍ਹਾਂ ਮੁਕਾਬਲੇ ਵਿਚੋਂ ਗੁਰਬਾਣੀ ਕੰਠ ਵਿਚ ਪਹਿਲਾ, ਦੂਜਾ, ਤੀਜਾ ਸਥਾਨ, ਦਸਤਾਰ ਮੁਕਾਬਲੇ ਵਿਚ ਤੀਜਾ ਸਥਾਨ ਅਤੇ ਗੱਤਕਾ ਮੁਕਾਬਲੇ ਵਿਚ ਹੌਸਲਾ ਵਧਾਊ ਸਥਾਨ ਪ੍ਰਾਪਤ ਕੀਤਾ।
18 ਨਵੰਬਰ 2025 ਨੂੰ ਸਤਿਨਾਮ ਟਰੱਸਟ ਵਲੋਂ ਗੁਰਮਤਿ ਮੁਕਾਬਲੇ ਕਰਵਾਏ ਗਏ ਜਿਨਾਂ ਵਿੱਚ ਗਰੇਸ ਪਬਲਿਕ ਸਕੂਲ ਦੇ ਬੱਚਿਆਂ ਨੇ ਮੱਲਾਂ ਮਾਰੀਆਂ। ਇਨ੍ਹਾਂ ਮੁਕਾਬਲਿਆਂ ਵਿੱਚ ਭਾਸ਼ਣ, ਸਬਦ ਕੀਰਤਨ ਅਤੇ ਗੱਤਕਾ ਵਿਚ ਪਹਿਲਾ ਸਥਾਨ। ਕੁਇਜ਼, ਗੁਰਬਾਣੀ ਕੰਠ ,ਕਵਿਤਾ ਅਤੇ ਦਸਤਾਰ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ।
ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਵੱਲੋਂ ਕਵਿਤਾਵਾਂ, ਭਾਸ਼ਣ, ਵਾਰਤਾਲਾਪ ਤੇ ਜਪੁਜੀ ਸਾਹਿਬ ਦੇ ਪਾਠ ਕਰਵਾਏ ਗਏ।