20 ਦਸੰਬਰ 2025 ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਸਫ਼ਰ-ਏ-ਸ਼ਹਾਦਤ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਇਸਲਾਮ ਧਰਮ ਦੇ ਪ੍ਰਸਿੱਧ ਵਿਦਵਾਨ ਤੇ ਵਿਚਾਰਵਾਨ ਹਜ਼ਰਤ ਮੌਲਾਨਾ ਖਲੀਲੁਰ ਰਹਿਮਾਨ ਸੱਜਾਦ ਨੋਮਾਨੀ, ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਨੇ ਆਪਣੀ ਪੂਰੀ ਟੀਮ ਨਾਲ ਕਾਲਜ ਪਹੁੰਚ ਕੇ ਆਪਣੇ ਵੱਡਮੁਲੇ ਵਿਚਾਰ ਸਾਂਝੇ ਕੀਤੇ।ਮੌਲਾਨਾ ਨੋਮਾਨੀ ਜੀ ਨੇ ਆਪਣੇ ਪ੍ਰਵਚਨਾਂ ਰਾਹੀ ਕਿਹਾ ਕਿ ਜੇ ਕੋਈ ਇਸਲਾਮ ਬਾਦਸ਼ਾਹ ਜ਼ੁਲਮ ਕਰਦਾ ਹੈ ਤਾਂ ਸਮੁਚੀ ਕੌਮ ਨੂੰ ਜ਼ਿੰਮਵਾਰ ਨਹੀਂ ਠਹਿਰਾਇਆ ਜਾ ਸਕਦਾ। ਸ਼ਾਹਿਬਜ਼ਾਦਿਆਂ ਦੀ ਸ਼ਹਾਦਤ ਮਨੁਖੀ ਭਾਈਚਾਰੇ ਨੂੰ ਬਚਾਉਣ ਅਤੇ ਜੁਲਮ ਦੇ ਵਿਰੁਧ ਵਿਚ ਸੀ।ਅੱਗੇ ਬੋਲਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਕ ਸਾਂਝਾ ਪੁਲ ਤਿਆਰ ਕੀਤਾ ਜਾਏ, ਜਿੱਥੇ ਮੁਸਲਮਾਨ ਵੀਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਤੇ ਸਿੱਖ ਵੀ ਕੁਰਾਨ ਸ਼ਰੀਫ ਨੂੰ ਪੜ੍ਹੇ ਤਾਂ ਕਿ ਸਾਡੇ ਬਖੇੜੇ ਖ਼ਤਮ ਹੋ ਸਕਣ।ਇਸ ਸਮੇਂ ਸ਼ਾਹੀ ਇਮਾਮ ਹੁਰਾਂ ਅਹਿਸਾਸ ਕਰਾਇਆ ਕਿ ਕੋਟਲਾ ਨਿਹੰਗ ਖਾਂ, ਭਾਈ ਗਨੀ ਖਾਂ, ਭਾਈ ਨਬੀ ਖਾਂ ਨੇੇ ਗੁਰੂ ਸਾਹਿਬ ਦੀ ਮਹਾਨ ਸੇਵਾ ਕੀਤੀ। ਪ੍ਰਿੰ. ਗੁਰਬਚਨ ਸਿੰਘ ਪੰਨਵਾਂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਗੁਰਬਾਣੀ ਸਾਨੂੰ ਭਾਈਚਾਰਕ ਸਾਂਝ ਦਾ ਉਪਦੇਸ਼ ਦਿੰਦੀ ਹੈ।ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਾਲਜ ਦੇ ਵਾਈਸ ਪ੍ਰਿੰਸੀਪਲ ਜੀ ਨੇ ਕਿਹਾ ਕਿ ਮੌਲਾਨਾ ਨੋਮਾਨੀ ਦਾ ਆਪਸੀ ਸਾਂਝੀਵਾਲਤਾ ਦਾ ਵਿਚਾਰ ਬਹੁਤ ਸੁੰਦਰ ਹੈ।ਸਾਨੂੰ ਆਉਣ ਵਾਲੇ ਸਮੇਂ ਵਿਚ ਸਾਂਝੀਵਾਲਤਾ ਦੇ ਉਪਰਾਲੇ ਕਰਨ ਚਾਹੀਦੇ ਹਨ।ਇਸ ਸਮੇਂ ਆਪਸ ਵਿਚ ਪੁਸਤਕਾਂ ਦਾ ਅਦਾਨ-ਪ੍ਰਦਾਨ ਹੋਇਆ।ਕੈਪਟਨ ਅਵਤਾਰ ਸਿੰਘ ਜੀ ਅਤੇ ਸ: ਸੁਰਿੰਦਰਪਾਲ ਸਿੰਘ, ਗੁਰਸਾਹਿਬ ਸਿੰਘ ਅਤੇ ਹੋਰਾਂ ਨੇ ਹਾਜ਼ਰੀ ਭਰੀ।