ਨਾਨਕਸ਼ਾਹੀ ਕੈਲੰਡਰ ਸੰਬੰਧੀ ਵੀਚਾਰ ਬਹੁਤ ਹੀ ਸਰਲ ਤਰੀਕੇ ਨਾਲ ਸ੍ਰ: ਸਰਬਜੀਤ ਸਿੰਘ ਸੈਕਰਾਮੈਂਟੋ ਜੀ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਸਾਂਝੇ ਕੀਤੇ। ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਲਿਖਿਆ ਲੇਖ ਪੁਰੇਵਾਲ ਜੀ ਤੋਂ ਕਿੰਨੇ ਸਾਲ ਪਹਿਲਾਂ ਦਾ ਹੈ। ਸ੍ਰ ਚੰਦਰਮਾ ਵਾਲਾ ਕੈਲੰਡਰ, ਸੂਰਜੀ ਕੈਲੰਡਰ, ਸੁਦੀ ਵਦੀ, ਸੰਗਰਾਂਦ, ਅਮੰਤਾ, ਪੂਰਨ ਅਮੰਤਾ ਬਾਬਤ ਸੌਖੇ ਵੀਚਾਰ ਪੇਸ਼ ਕੀਤੇ। ਬਾਅਦ ਚ ਕੁੱਝ ਸੁਆਲ ਜਵਾਬ ਵੀ ਹੋਏ। ਕੈਲੰਡਰਾਂ ਦੇ ਪਾਏ ਗਏ ਭੰਭਲਭੂਸੇ, ਸਾਡੇ ਧਾਰਮਕ ਆਗੂਆਂ ਅਤੇ ਅਖੌਤੀ ਵਿਦਵਾਨਾਂ ਦੀਆਂ ਬੇਈਮਾਨੀਆਂ ਸਾਫ ਦਿੱਸਦੀਆਂ ਹਨ। ਜਿਹੜੇ ਕਹਿੰਦੇ ਪਾਲ ਸਿੰਘ ਪੁਰੇਵਾਲ ਨੇ ਕੌਮ ਚ ਬਖੇੜਾ ਖੜਾ ਕਰਤਾ ਉਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਪੁਰੇਵਾਲ ਤੋਂ ਲੱਗਭੱਗ ਸਵਾ ਸੌ ਸਾਲ ਪਹਿਲਾਂ ਸ੍ਰ ਕਰਮ ਸਿੰਘ ਹਿਸਟੋਰੀਅਨ ਨੇ ਗੁਰਪੁਰਬਾਂ ਦੀਆਂ ਤਰੀਕਾਂ ਬਾਬਤ ਲੇਖ ਲਿਖੇ। ਸਰਬਜੀਤ ਸਿੰਘ ਸੈਕਰਾਮੈਂਟੋ ਜੀ ਨੇ ਕਾਫੀ ਹਵਾਲੇ ਅਤੇ ਕਿਤਾਬਾਂ ਵੀ ਨੋਟ ਕਰਵਾਈਆਂ । ਕਾਲਜ ਵੱਲੋਂ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਅਤੇ ਸਨਮਾਨ ਵੀ ਕੀਤਾ ਗਿਆ ।