ਭਾਈ ਸਰਬਜੀਤ ਸਿੰਘ ਧੂੰਦਾ ਜੀ ਦੇ ਪਰਿਵਾਰ ਵਲੋਂ ਰੱਖੇ ਗੁਰਮਤਿ ਸਮਾਗਮ ਵਿੱਚ ਹਜ਼ੂਰੀ ਰਾਗੀ ਸ਼੍ਰੀ ਗੋਇੰਦਵਾਲ ਸਾਹਿਬ ਅਤੇ ਪ੍ਰਿਃ ਸੁਖਵਿੰਦਰ ਸਿੰਘ ਦਦੇਹਰ, ਪ੍ਰਿਃ ਗੁਰਬਚਨ ਸਿੰਘ ਜੀ ਪੰਨਵਾਂ ਅਤੇ ਢਾਡੀ ਗੁਰਪ੍ਰਤਾਪ ਸਿੰਘ ਪਦਮ ਦੁਆਰਾ ਹਾਜ਼ਰੀ ਭਰੀ ਗਈ ਅਤੇ ਭਾਈ ਸਰਬਜੀਤ ਸਿੰਘ ਧੂੰਦਾ ਦੇ ਸਮੂਹ ਪਰਿਵਾਰ ਵੱਲੋਂ ਨਗਰ ਧੂੰਦਾ ਦੇ ਸਮੂਹ ਗ੍ਰੰਥੀ ਸਿੰਘਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਸੰਗਤ ਲਈ ਮੂਲ ਨਾਨਕਸ਼ਾਹੀ ਕੈਲੰਡਰ ਵੀ ਜਾਰੀ ਕੀਤਾ ਗਿਆ। ਆਓ ਮੂਲ ਨਾਨਕਸ਼ਾਹੀ ਕੈਲੰਡਰ ਅਪਣਾਈਏ ਅਤੇ ਕੌਮੀ ਇਕਸਾਰਤਾ ਬਣਾਈਏ। ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਇਕਸਾਰ ਪੱਕੀਆਂ ਤਰੀਕਾਂ ਨੂੰ ਮਨਾਈਏ। ਇਸ ਮੌਕੇ ਵੱਡੀ ਗਿਣਤੀ ਚ ਸੰਗਤ ਅਤੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ, ਕੈਪਟਨ ਅਵਤਾਰ ਸਿੰਘ, ਕਾਲਜ ਦੇ ਪ੍ਰਚਾਰਕ ਵੀਰ, ਮੋਗਾ ਤੋਂ ਰਛਪਾਲ ਸਿੰਘ, ਸ਼ਬੇਗ ਸਿੰਘ ਧੁੰਨ, ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ ਕਮੇਟੀ ਦੇ ਸੇਵਾਦਾਰ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ। ਆਓ ਮੂਲ ਨਾਨਕਸ਼ਾਹੀ ਕੈਲੰਡਰ ਅਪਣਾਈਏ ਅਤੇ ਕੌਮੀ ਇਕਸਾਰਤਾ ਬਣਾਈਏ। ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਇਕਸਾਰ ਪੱਕੀਆਂ ਤਰੀਕਾਂ ਨੂੰ ਮਨਾਈਏ।