09 ਨਵੰਬਰ 2025 ਨੂੰ ਪਿੰਡ ਕੁਲਾਰ (ਲੁਧਿਆਣਾ) ਵਿਖੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਅਗਵਾਈ ਹੇਠ ਹੋਏ ਪੰਜਾਬ ਪੱਧਰ ਦੇ ਗੁਰਮਤਿ ਅਤੇ ਨਰੋਈ ਸਿਹਤ ਮੁਕਾਬਲੇ ਜਿਸ ਦੇ ਵਿਚ ਗੁਰਬਾਣੀ ਕੰਠ, ਸ਼ਬਦ ਵਿਚਾਰ, ਕਵੀਸ਼ਰੀ, ਕਵਿਤਾ, ਭਾਸ਼ਣ, ਚਿੱਤਰਕਾਲਾ, ਧਾਰਮਿਕ ਸਵਾਲ ਜਵਾਬ ਅਤੇ ਦਸਤਾਰ ਮੁਕਾਬਲੇ ਗੁਰਮਤਿ ਪੱਖੋਂ ਕਰਵਾਏ ਗਏ ਨਰੋਈ ਸਿਹਤ ਮੁਕਾਬਲੇ ਲੜਕੇ ਅਤੇ ਲੜਕੀਆਂ ਦੇ ਵੱਖਰੇ ਵੱਖਰੇ ਕਰਵਾਏ ਗਏ ਜਿਨਾਂ ਵਿੱਚ ਗੋਲਾ ਸੁਟਣਾ, ਰੱਸਾ ਖਿੱਚਣਾ, ਰੱਸੀ ਟੱਪਣਾ, ਇੱਟਾਂ ਤੇ ਤੁਰਨਾ ਅਤੇ ਲੰਮੀ ਛਾਲ ਪੰਜ ਮੁਕਾਬਲੇ ਕਰਵਾਏ ਗਏ ਇਹ 13 ਮੁਕਾਬਲਿਆਂ ਦੇ ਅੱਗੇ ਗਰੁਪ ਬਣਾਏ ਹਨ ਜੋ ਕਿ 29 ਗਰੁਪ ਬਣੇ। ਪਹਿਲਾ ਗਰੁਪ 12 ਸਾਲ ਦੀ ਉਮਰ ਤੱਕ ਰੱਖਿਆ ਗਿਆ ਦੂਜਾ ਗਰੁਪ 18 ਸਾਲ ਦੀ ਉਮਰ ਤੱਕ ਰੱਖਿਆ ਗਿਆ। ਸਰਦਾਰ ਹਰਕੀਰਤ ਸਿੰਘ ਕੁਲਾਰ ਕੈਨੇਡਾ ਵਾਲਿਆਂ ਦੇ ਉਤਸ਼ਾਹ ਸਦਕਾ ਉਹਨਾਂ ਦੇ ਪਿੰਡ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਤੇ ਉਹਨਾਂ ਦੀ ਸਮੁਚੀ ਟੀਮ ਨੇ ਸਾਥ ਦਿੱਤਾ।
ਇਨ੍ਹਾਂ ਸਾਰੇ ਮੁਕਾਬਲਿਆਂ ਦੇ ਵਿੱਚ 530 ਵਿੱਦਿਆਰਥੀਆਂ ਨੇ ਪੰਜਾਬ ਭਰ ਵਿੱਚੋਂ ਹਿੱਸਾ ਲਿਆ ਅਤੇ 43 ਬੱਚੇ ਪਹਿਲੇ ਸਥਾਨ, 43 ਦੂਸਰੇ ਸਥਾਨ ਅਤੇ ਇੰਨੇ ਹੀ ਤੀਸਰੇ ਸਥਾਨ ਉਤੇ ਰਹੇ।
ਪਹਿਲੀਆਂ ਤਿੰਨ ਪੁਜੀਸ਼ਨਾ ਤੇ ਆਉਣ ਵਾਲੇ ਬੱਚਿਆਂ ਨੂੰ ਟਰਾਫੀਆਂ ਅਤੇ ਬਾਕੀ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦਿੱਤੇ ਗਏ।ਓਵਰਆਲ ਪਹਿਲੀਆਂ ਤਿੰਨ ਪੁਜੀਸ਼ਨਾ ਕੱਢੀਆਂ ਗਈਆਂ। ਸਾਰੇ ਮੁਕਾਬਲਿਆਂ ਵਿੱਚੋਂ ਜਿਆਦਾ ਨੰਬਰ ਲੈਣ ਵਾਲੀ ਟੀਮ ਨੂੰ ਓਵਰਆਲ ਪਹਿਲਾ ਸਥਾਨ ਸਰਹਾਲੀ ਕਲਾਂ ਮਾਝਾ ਖੇਤਰ ਵਾਲਿਆਂ ਨੂੰ ਗਿਆ ਦੂਸਰਾ ਸਥਾਨ ਨਵਾਂ ਸ਼ਹਿਰ ਦੁਆਬਾ ਖੇਤਰ ਵਾਲਿਆਂ ਨੇ ਜਿੱਤਿਆ ਤੇ ਤੀਸਰਾ ਸਥਾਨ ਪਿੰਡ ਬੁਗਰਾ ਮਾਲਵਾ ਖੇਤਰ ਨੇ ਪ੍ਰਾਪਤ ਕੀਤਾ।
ਪਿਛਲੇ 13 ਸਾਲਾਂ ਤੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਇਸੇ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਪਹਿਲਾਂ ਖੇਤਰ ਲੈਵਲ ਤੇ ਮੁਕਾਬਲੇ ਹੁੰਦੇ ਹਨ। ਮਾਲਵਾ, ਮਾਝਾ ਅਤੇ ਦੁਆਬਾ, ਫਿਰ ਉਹਨਾਂ ਵਿੱਚੋਂ ਚੁਣੇ ਹੋਏ ਬੱਚਿਆਂ ਦੇ ਪੰਜਾਬ ਲੈਵਲ ਦੇ ਮੁਕਾਬਲੇ ਕਰਵਾਏ ਜਾਂਦੇ ਹਨ।ਇਸ ਸਾਲ ਦੇ ਮੁਕਾਬਲੇ ਬਹੁਤ ਹੀ ਵਧੀਆ ਤਰੀਕੇ ਨਾਲ ਸੰਪੂਰਨ ਹੋਏ।