ਸਤਿਗੁਰੂ ਸਾਹਿਬ ਜੀ ਦੀ ਕ੍ਰਿਪਾ ਨਾਲ (ਪਹਿਲਾ ਪੜਾਅ ਪੂਰਾ) ਹੜ ਪੰਜਾਬ 2025 🌷ਪਿੰਡ ਕਿਲਚੇ ਜਿਲ੍ਹਾ ਫਿਰੋਜ਼ਪੁਰ ਜੋ ਬਾਰਡਰ ਦਾ ਪਿੰਡ ਹੈ ਨਾਲ ਦਰਿਆ ਸਤਲੁਜ ਵੀ ਸਰਹੱਦ ਦੇ ਨਾਲ ਨਾਲ ਵਗਦਾ ਹੈ। ਪਿਛਲੇ ਸਾਲਾਂ ਚ ਵੀ ਜਦੋਂ ਹੜ ਆਏ ਤਾਂ ਅਸੀਂ ਕਾਲਜ ਵਲੋਂ ਇਸ ਪਿੰਡ ਰਾਹਤ ਸਮੱਗਰੀ ਲੈ ਕੇ ਜਾਂਦੇ ਰਹੇ ਹਾਂ। 🌷ਇਸ ਸਾਲ ਵੀ ਜਦੋ ਹੜ ਆਏ ਤਾਂ ਲੱਗਭਗ ਡੇਢ ਮਹੀਨੇ ਤੋਂ ਲੰਗਰ ਸਵੇਰੇ ਸ਼ਾਮ ਚੱਲਦਾ ਰਿਹਾ। ਇਸ ਦੌਰਾਨ ਦਵਾਈਆਂ, ਦੋ ਵਾਰ DMC ਵਲੋਂ ਮੈਡੀਕਲ ਕੈਂਪ , ਘਰਾਂ ਦੀਆਂ ਜ਼ਰੂਰੀ ਵਰਤੋਂ ਦੀਆਂ ਚੀਜਾਂ, ਸਕੂਲੀ ਬੈਗ ਆਦਿ ਪਹੁੰਚਾਇਆ। ਇਸ ਦੇ ਨਾਲ ਹੀ ਇੰਨੀਸ਼ੇਟਰ ਆਫ ਚੇਂਜ ਦੀ ਸਮੁੱਚੀ ਟੀਮ ਗੌਰਵਦੀਪ ਸਿੰਘ ਦੀ ਅਗਵਾਈ ਚ ਸਰਗਰਮ ਰਹੀ। ਟੁੱਟੇ ਘਰਾਂ ਦੀ ਮਰੰਮਤ, ਪਸ਼ੂ ਡੰਗਰਾਂ ਦਾ ਨੁਕਸਾਨ ਅਤੇ ਖੇਤੀ ਦਾ ਜੋ ਨੁਕਸਾਨ ਹੋਇਆ ਉਸਦਾ ਸਰਵਾ ਘਰੋ ਘਰ ਜਾ ਕੇ ਇਹਨਾਂ ਨੇ ਕੀਤਾ। 🌷ਇਸੇ ਸਰਵੇ ਦੇ ਅਧਾਰਤ ਲਗਭਗ 450 ਏਕੜ ਖੇਤੀ ਨੂੰ ਸਹਾਇਤਾ ਦੇਣ ਦਾ ਬੀੜਾ ਵੀ ਇੰਨੀਸ਼ੇਟਰ ਆਫ ਚੇਂਜ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਚੁੱਕ ਲਿਆ ਗਿਆ। 🌷ਕੀਤਾ ਵਾਅਦਾ ਪੂਰਾ ਕਰਦਿਆਂ ਖਾਦ ਬੀਜ ਅਤੇ ਡੀਜਲ ਦੀ ਵੰਡ ਵੰਡਾਈ ਬੜੇ ਵਿਉਂਤਬੰਦ ਢੰਗ ਨਾਲ ਸ਼ਾਂਤ ਮਹੌਲ ਚ ਕੀਤੀ ਗਈ । 🌷ਬੇਜ਼ਮੀਨੇ ਦਿਹਾੜੀਦਾਰ ਮਜ਼ਦੂਰ ਪਰਿਵਾਰਾਂ ਨੂੰ ਮਾਇਕ ਸਹਾਇਤਾ ਦਿੱਤੀ ਗਈ । 🌷ਪਿੰਡ ਦੇ ਦੋ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਦੀ ਦੋ ਵਾਰ ਮਾਇਕ ਸਹਾਇਤਾ ਕੀਤੀ ਗਈ । 🌷ਮਖੂ ਏਰੀਏ ਚ ਇਕ ਹੜ ਪ੍ਰਭਾਵਤ ਪਰਵਾਰ ਦੀ ਧੀ ਦੇ ਵਿਆਹ ਚ ਮਾਇਕ ਸਹਾਇਤਾ ਦਿੱਤੀ ਗਈ । 🌷ਲਾਗਲੇ ਪਿੰਡਾਂ ਦੀਆਂ ਪੰਚਾਇਤਾਂ ਵੀ ਆਣ ਕੇ ਮਿਲੀਆਂ ਜੋ ਮਦਦ ਲਈ ਕਹਿ ਰਹੀਆਂ ਸਨ। ਅਸੀਂ ਉਹਨਾਂ ਨੂੰ ਵੀ ਸੁਣਿਆਂ ਅਤੇ ਕੋਸ਼ਿਸ਼ ਕਰਾਂਗੇ ਦਾ ਭਰੋਸਾ ਦਿੱਤਾ । 🌷ਇਸੇ ਪਿੰਡ ਹੀ ਸਕੂਲੀ ਪੜਾਈ ਲਈ 10 ਵੀ +2 ਦੇ ਬੱਚਿਆਂ ਨੇ ਪਹੁੰਚ ਕੀਤੀ ਬੋਰਡ ਦੀ ਪ੍ਰੀਖਿਆ ਫੀਸ ਭਰਨ ਦਾ ਭਰੋਸਾ ਇੰਨੀਸ਼ੇਟਰ ਆਫ ਚੇਂਜ ਨੇ ਦਿੱਤਾ । 🌷ਇਸ ਸਾਰੇ ਕਾਰਜ ਨੂੰ ਸਫਲ ਕਰਨ ਲਈ ਰਾਣਾ ਇੰਦਰਜੀਤ ਸਿੰਘ ਜੀ ਅਤੇ ਗੌਰਵਦੀਪ ਸਿੰਘ ਸਾਰਾ ਦਿਨ ਮਜਬੂਤੀ ਨਾਲ ਖੜੀ ਲੱਤ ਰਹੇ। 🌷ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦਾ ਜਥਾ ਅਤੇ ਇੰਨੀਸ਼ੇਟਰ ਆਫ ਚੇਂਜ ਦਾ ਜਥਾ ਸਾਰਾ ਦਿਨ ਕਾਰਜਸ਼ੀਲ ਰਿਹਾ । 🌷ਇਹਦੇ ਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਦੇਸ਼ ਵਿਦੇਸ਼ ਦੇ ਪ੍ਰਚਾਰਕ, ਜਰਮਨ, ਕਨੇਡਾ, ਅਮਰੀਕਾ ਅਤੇ ਪੰਜਾਬ ਦੀਆਂ ਸੰਗਤਾਂ ਦਾ ਬਹੁਤ ਯੋਗਦਾਨ ਰਿਹਾ। 🌷ਭਾਈ ਸਰਬਜੀਤ ਸਿੰਘ ਧੂੰਦਾ ਦੇ ਰਾਹੀਂ ਮਦਦ ਦਾ ਵੱਡਾ ਹੌਂਸਲਾ ਮਿਲਦਾ ਰਿਹਾ । 🌷🌷ਸਭ ਨਗਰ ਨਿਵਾਸੀਆਂ ਦਾ,🌷🌷 ਸਭ ਮਦਦ ਕਰਨ ਵਾਲੇ ਸਹਿਯੋਗੀਆਂ ਦਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਇੰਨੀਸ਼ੇਟਰ ਆਫ ਚੇਂਜ ਵਲੋਂ ਬਹੁਤ ਬਹੁਤ ਧੰਨਵਾਦ ਜੀ। 🙏🙏🙏🌷🌷🌷🙏🙏🙏