ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਲੁਧਿਆਣਾ 12 ਸਤੰਬਰ (ਇਕਬਾਲ ਸਿੰਘ ਨਾਗੀ) ਲੁਧਿਆਣਾ ਸ਼ਹਿਰ ਵਿੱਚ ਸਿਹਤ ਸੇਵਾਵਾਂ ਦੇਣ ਵਾਲੀ ਬਹੁਤ ਪੁਰਾਣੀ ਸੰਸਥਾ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਦੇ ਚੋਰ ਦਰਵਾਜ਼ਿਓ ਹੋਣ ਜਾ ਰਹੇ ਨਿੱਜੀਕਰਨ ਅਤੇ ਕਾਰੋਬਾਰੀਕਰਨ ਦੇ ਵਿਰੋਧ ਸਬੰਧੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਇੱਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਅਤੇ ਆਪੋ ਆਪਣੇ ਵਿਚਾਰ ਰੱਖੇ। ਜਿਨ੍ਹਾਂ ਵਿੱਚ :- ਯੂਨਾਈਟਿਡ ਸਿੱਖਸ ਵੱਲੋਂ ਸਰਦਾਰ ਅੰਮ੍ਰਿਤਪਾਲ ਸਿੰਘ ਅਤੇ ਭੁਪਿੰਦਰ ਸਿੰਘ, ਗੁ: ਬਾਬਾ ਦੀਪ ਸਿੰਘ ਮਾਡਲ ਟਾਊਨ ਵੱਲੋਂ ਹਰਪ੍ਰੀਤ ਸਿੰਘ ਰਾਜਧਾਨੀ ਸੁਖਵਿੰਦਰ ਪਾਲ ਸਿੰਘ ਸਰਨਾ, ਗਿਆਨ ਪ੍ਰਗਾਸ ਟਰੱਸਟ ਵੱਲੋਂ ਸਲੋਚਨਬੀਰ ਸਿੰਘ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਡਾਇਰੈਕਟਰ ਪ੍ਰਭਸ਼ਰਨ ਸਿੰਘ ਅਤੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ, ਯੂਨਾਈਟਿਡ ਸਾਈਕਲ ਪਾਰਟਸ ਵੱਲੋਂ ਸਤਨਾਮ ਸਿੰਘ ਮੱਕੜ, ਪੀ ਏ ਸੀ (ਮੱਤੇਵਾੜਾ) ਵੱਲੋਂ ਕੁਲਦੀਪ ਸਿੰਘ ਖਹਿਰਾ, ਫ੍ਰੀ ਮਾਇੰਡ ਵੱਲੋਂ ਡਾਕਟਰ ਬਲਜੀਤ ਕੌਰ, ਗਿਆਨ ਪ੍ਰਗਾਸ ਟਰੱਸਟ ਵੱਲੋਂ ਅਜੀਤ ਕੌਰ, ਡਾਕਟਰ ਸਰਬਜੀਤ ਸਿੰਘ, ਸੁਰਿੰਦਰ ਸਿੰਘ ਮੱਕੜ, ਦਵਿੰਦਰ ਕੌਰ ਯੂਨਾਈਟਡ ਸਿੱਖ।