ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਮਿਸ਼ਨਰੀ ਕਾਲਜਾਂ ਵਲੋਂ ਵੀਚਾਰ ਗੋਸ਼ਟੀ
ਗੁਰੂ ਸਾਹਿਬਾਨ ਜੀ ਦੇ ਸਮੇਂ ਤੋਂ ਸਮਾਜ ਸੁਧਾਰ ਲਈ ਹਰ ਪੱਧਰ ਤੇ ਯਤਨ ਕੀਤੇ ਜਾਂਦੇ ਰਹੇ ਹਨ। ਗੁਰਬਾਣੀ ਇਸ ਦਾ ਪ੍ਰਤੱਖ ਪ੍ਰਮਾਣ ਹੈ ਜੋਂ ਉਸ ਸਮੇਂ ਤੋਂ ਅੱਜ ਤੱਕ ਨਿਰੋਲ ਸੱਚ ਦਾ ਉਪਦੇਸ਼ ਬਖ਼ਸ਼ ਰਹੀ ਹੈ। ਗੁਰਬਾਣੀ ਉਪਦੇਸ਼ਾਂ ਨੂੰ ਧੁੰਦਲਾ ਕਰਨ ਦੇ ਯਤਨ ਵੀ ਸਮੇਂ ਸਮੇਂ ਹੁੰਦੇ ਰਹੇ ਜੋਂ ਅੱਜ ਵੀ ਜਾਰੀ ਹਨ। ਗੁਰਸਿੱਖਾਂ ਨੇ ਘਾਲਣਾਵਾਂ ਘਾਲਦਿਆਂ ਕੁਰਬਾਨੀਆਂ ਕਰਦਿਆਂ ਗੁਰਬਾਣੀ ਉਪਦੇਸ਼ ਹਿਰਦਿਆਂ ਵਿੱਚ ਸੰਭਾਲਿਆ ਅਤੇ ਪ੍ਰਚਾਰ ਪ੍ਰਸਾਰ ਵੀ ਜਾਰੀ ਰੱਖਿਆ। ਮਿਸਲਾਂ ਦਾ ਇਤਿਹਾਸ ਵੱਡੇ ਛੋਟੇ ਘੱਲੂਘਾਰੇ ਵਾਪਰਦੇ ਰਹੇ ਪਰ ਗੁਰਸਿੱਖ ਦ੍ਰਿੜਤਾ ਨਾਲ ਡਟੇ ਰਹੇ। ਅੱਜ ਦੇ ਸਮੇਂ ਸਿੱਖੀ ਦੇ ਵਿਹੜੇ ਚ ਬਹੁਤ ਚੁਣੌਤੀਆਂ ਹਨ। ਸਿੱਖੀ ਨੂੰ ਮਿਲਗੋਭਾ ਕਰਨ ਦੇ ਯਤਨ ਹੋ ਰਹੇ ਹਨ। ਸਾਡੀਆਂ ਸਿੱਖੀ ਦੀਆਂ ਸੰਸਥਾਵਾਂ ਅਤੇ ਤਖਤਾਂ ਉਤੇ ਵੀ ਸਿਆਸੀ ਦਬਾਅ ਕਾਰਨ ਅਗਿਆਨਤਾ ਨਜ਼ਰ ਆ ਰਹੀ ਹੈ। ਸਿੰਘ ਸਭਾ ਲਹਿਰ ਦੇ ਕੰਮ ਨੂੰ ਬਾਦਸਤੂਰ ਅੱਗੇ ਤੋਰਨ ਲਈ ਮਿਸ਼ਨਰੀ ਕਾਲਜ ਲੰਮੇਂ ਸਮੇਂ ਤੋਂ ਧਰਮ ਪ੍ਰਚਾਰ ਦੇ ਖੇਤਰ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਸਮੇਂ ਸਮੇਂ ਸਮਾਜ ਵਿੱਚ ਮਨਮਤਿ, ਕੁਰੀਤੀਆਂ ਆ ਜਾਂਦੀਆਂ ਹਨ ਉਹਨਾਂ ਨੂੰ ਪਛਾਨਣਾ ਅਤੇ ਦੂਰ ਕਰਨ ਲਈ ਉਪਰਾਲੇ ਕਰਨੇ ਬਹੁਤ ਜਰੂਰੀ ਹਨ।
ਅੱਜ ਦੀ ਵੀਚਾਰ ਗੋਸ਼ਟੀ ਵੀ ਇਸੇ ਕੜੀ ਦਾ ਹਿੱਸਾ ਸੀ। ਆਪਸੀ ਤਾਲਮੇਲ ਵਧਾਉਂਦਿਆਂ ਵੀਚਾਰਾਂ ਦੀ ਸਪੱਸ਼ਟਤਾ ਅਤੇ ਧਰਮ ਪ੍ਰਚਾਰ ਹੋਰ ਅੱਗੇ ਲਿਜਾਣ ਲਈ ਇਹ ਵੀਚਾਰ ਗੋਸ਼ਟੀ ਕੀਤੀ ਗਈ।
ਸਿੱਖੀ ਦੇ ਵਿਹੜੇ ਵਿੱਚ ਖਿਲਰੇ ਕੂੜ ਕਬਾੜ ਦੀ ਨਿਸ਼ਾਨਦੇਹੀ ਕਰਨੀ ਅਤੇ ਉਹਦੇ ਨਾਲ ਨਜਿੱਠਣਾ ਇਹ ਸਮੇਂ ਦੀ ਮੁੱਖ ਲੋੜ ਹੈ। ਅੱਜ ਦੇ ਸਮਾਗਮ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ,ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ, ਰੋਪੜ,ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ ਜਵੱਦੀ ਲੁਧਿਆਣਾ , ਭਗਤ ਪੂਰਨ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਹਣੋਂ, ਲੁਧਿਆਣਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਸਾਂਝੇ ਯਤਨਾਂ ਨਾਲ ਸੰਪੂਰਨ ਹੋਇਆ।
ਤਿੰਨ ਵਿਸ਼ੇ –
ਕੁਦਰਤ ਤੇ ਕਾਦਰ ਦਾ ਸੰਕਲਪ
ਸ਼ਰਧਾ ਤੇ ਗਿਆਨ ਦਾ ਸੁਮੇਲ
ਗੁਰਬਾਣੀ ਦਾ ਸਤਿਕਾਰ ਕਿਵੇਂ
ਬੁਲਾਰੇ ਸਨ –
ਗਿਆਨੀ ਬਲਜੀਤ ਸਿੰਘ ਜੀ ਡਾਇਰੈਕਟਰ ਚੌਂਤਾ ਕਾਲਜ
ਪ੍ਰਿੰਸੀਪਲ ਚਰਨਜੀਤ ਸਿੰਘ ਜੀ ਅਨੰਦਪੁਰ ਸਾਹਿਬ
ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਲੁਧਿਆਣਾ
ਸ੍ਰ ਕੁਲਰਾਜ ਸਿੰਘ ਜੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ,ਅੰਮ੍ਰਿਤਸਰ
ਗਿਆਨੀ ਜਗਤਾਰ ਸਿੰਘ ਜੀ ਜਾਚਕ ਯੂ ਐਸ ਏ
ਪ੍ਰੋ ਹਰਜਿੰਦਰ ਸਿੰਘ ਜੀ ਸਭਰਾ ਯੂ ਐਸ ਏ
ਹੋਰ ਵੀ ਬਹੁਤ ਸਾਰੇ ਪ੍ਰਚਾਰਕ ਅਤੇ ਸੰਗਤਾਂ ਹਾਜ਼ਰ ਸਨ।
ਚੇਅਰਮੈਨ ਰਾਣਾ ਇੰਦਰਜੀਤ ਸਿੰਘ, ਚੇਅਰਮੈਨ ਜੋਗਿੰਦਰ ਸਿੰਘ, ਵਾਈਸ ਚੇਅਰਮੈਨ ਅਮਰਜੀਤ ਸਿੰਘ,ਪ੍ਰਭਕੀਰਤਨ ਸਿੰਘ, ਪ੍ਰਿੰਸੀਪਲ ਮਨਿੰਦਰਪਾਲ ਸਿੰਘ, ਸੁਖਵਿੰਦਰ ਸਿੰਘ ਦਦੇਹਰ ਆਦਿ ਵੀ ਹਾਜਰ ਸਨ।