ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਸੇਵਾ ਪਹਿਲੀ ਵਾਰੀ ਫ਼ਿਰੋਜਪੁਰ ਦੇ ਪਿੰਡਾਂ ਵਿੱਚ, ਦੂਜੀ ਵਾਰੀ ਲੋਹੀਆਂ ਦੇ ਇਲਾਕੇ ਵਿੱਚ ਬਿਸਕੁਟ, ਬਰੈਡ, ਆਟਾ, ਦਾਲਾਂ, ਚਾਵਲ, ਸਰੋਂ ਦਾ ਤੇਲ, ਚੀਨੀ, ਚਾਹ ਪੱਤੀ, ਸੁੱਕਾ ਦੁੱਧ, ਪਾਣੀ ਦੀਆਂ ਬੋਤਲਾਂ ਆਦਿ ਰਸਦ ਨਾਲ ਲੈ ਕੇ ਗਏ ਅਤੇ ਤੀਜੀ ਵਾਰੀ ਜਿਲ੍ਹਾਂ ਤਰਨਤਾਰਨ ਦੇ ਪਿੰਡਾਂ ਭਓ ਵਾਲ, ਭੰਡਾਲ, ਮੁਠਿਆਂ ਵਿੱਚ ਰਸਦ ਅਤੇ ਸ਼ਬਜੀਆਂ ਲੈ ਕੇ ਗਏ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਚੌਥੀ ਵਾਰੀ ਹੜ ਪੀੜਿਤਾਂ ਦੀ ਸੇਵਾ ਲਈ ਜਿਲਾ ਫਿਰੋਜ਼ਪੁਰ ਦੇ ਪਿੰਡਾਂ ਧੀਰਾਘਾਰਾ, ਨਿਹਾਲਾ-ਲਾਵੇਰਾ, ਫਤਹਿਗੜ੍ਹ ਸਭਰਾ ਆਦਿ ਇਲਾਕਿਆਂ ਵਿੱਚ ਰਸਦ ਪਹੁੰਚਾਇਆ ,
ਇਸ ਵਾਰੀ ਇਸ ਵਿੱਚ ਵੱਡਾ ਯੋਗਦਾਨ ਗੁਰ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਗੁਜਰਖਾਨ ਕੈਂਪਸ, ਮਾਡਲ ਟਾਊਨ ਲੁਧਿਆਣਾ ਵੱਲੋਂ ਰਿਹਾ 

 

 

ਪੰਜਵੀਂ ਵਾਰੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਹੜ੍ਹ ਪੀੜਿਤਾਂ ਦੀ ਸੇਵਾ ਲਈ ਜਿਲ੍ਹਾਂ ਫਿਰੋਜਪੁਰ ਦੇ ਇਲਾਕਿਆਂ ਕਿਲਚੇ ਵਾਲਾ, ਲਾਲ ਸਿੰਘ ਵਾਲਾ ਡੇਰਾ, ਛੋਟੀ ਸਭਰਾਅ, ਬਾਣਾਵਾਲੀ ਆਦਿ ਵਿੱਚ ਖਾਣ ਪੀਣ ਦਾ ਸਮਾਨ ਪਹੁੰਚਾਇਆ ਗਿਆ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਛੇਵੀਂ ਵਾਰੀ ਜਿਲ੍ਹਾਂ ਫਿਰੋਜਪੁਰ ਪਿੰਡ ਬੰਡਾਲਾ, ਬਸਤੀ ਰੋਡ ਵਾਲੀ, ਕ੍ਰਿਸ਼ਨ ਸਿੰਘ ਵਾਲੀ ਵਿੱਚ ਖਾਣ-ਪੀਣ ਦਾ ਸਾਮਾਨ ਪਹੁੰਚਾਇਆ ਗਿਆ।