14 ਜੂਨ 2022 ਦਿਨ ਮੰਗਲਵਾਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ 5 ਰੋਜਾ ਗੁਰਮਤਿ ਕੈਂਪ ਦੀ ਆਰੰਭਤਾ|
ਇਸ ਕੈਂਪ ਵਿੱਚ 300 ਸਿਖਿਆਰਥੀਆਂ ਨੇ ਭਾਗ ਲਿਆ।ਪੰਜ ਗਰੁੱਪ ਬਣਾਏ ਗਏ।ਇਕ ਕਲਾਸ ਮਾਪਿਆਂ ਦੀ ਵੀ ਲਾਈ ਗਈ।ਬੜੇ ਉਤਸ਼ਾਹ ਨਾਲ ਵਿਦਿਆਰਥੀਆਂ ਨੇ ਭਾਗ ਲਿਆ। ਸ਼ਾਮ 4ਵਜੇ ਇਹ ਕੈਂਪ ਅਰੰਭ ਕੀਤਾ ਅਤੇ 7.30 ਤੇ ਛੁੱਟੀ ਕਰ ਦਿਤੀ ਗਈ। 19ਜੂਨ ਤੱਕ ਇਹ ਕੈਂਪ ਇਸੇ ਤਰ੍ਹਾਂ ਚਲੇਗਾ। ਵਿਸ਼ੇਸ਼ ਤੌਰ ਤੇ ਡਾ. ਸਰਬਜੀਤ ਸਿੰਘ ਰੇਣੁਕਾ ਜੀ ਨੇ ਵੱਡੀ ਕਲਾਸ ਦੇ ਬੱਚਿਆਂ ਨਾਲ ਵੀਚਾਰਾਂ ਕੀਤੀਆਂ। ਸਾਰੇ ਪ੍ਰਬੰਧ ਕਰਨ ਵਾਲੇ, ਅਧਿਆਪਕ ਸਾਹਿਬਾਨ, ਸੇਵਾਵਾਂ ਕਰਨ ਵਾਲੇ ਅਤੇ ਸਹਿਯੋਗ ਦੇਣ ਵਾਲੇ ਵੀਰਾਂ ਭੈਣਾਂ ਦਾ ਧੰਨਵਾਦ ਜੀ।