27 ਅਕਤੂਬਰ 2024 ਨੂੰ ਹਰੇਕ ਸਾਲ ਵਾਂਗ ਹੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਗੁਰਦੁਆਰਾ ਚੁਬੱਚਾ ਸਾਹਿਬ ਸਰਹਾਲੀ ਕਲਾਂ, ਤਰਨ ਤਾਰਨ, ਵਿਖੇ ਪੰਜਾਬ ਪੱਧਰ ਦੇ ਗੁਰਮਤਿ ਅਤੇ ਨਰੋਈ ਸੇਹਤ ਮੁਕਾਬਲੇ ਕਰਵਾਏ ਗਏ। ਗੁਰਮਤਿ ਪ੍ਰਚਾਰ ਕੇਂਦਰਾਂ ਤੋਂ ਚੁਣੇ ਹੋਏ ਬੱਚੇ ਪਹਿਲਾਂ ਜੋਨ ਪੱਧਰ ਅਤੇ ਫਿਰ ਪੰਜਾਬ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ।
ਮਕਸਦ ਇੱਕੋ ਹੈ ਕਿ ਸਤਿਗੁਰੂ ਜੀ ਦੀ ਸਿੱਖਿਆ ਨਾਲ ਸਾਡੇ ਨੌਜਵਾਨ ਵਿਚਾਰਧਾਰਕ ਤੌਰ ਤੇ ਮਜਬੂਤ ਹੋਣ ਅਤੇ ਖੇਡਾਂ ਰਾਹੀਂ ਸਰੀਰਕ ਤੌਰ ਤੇ ਤਕੜੇ ਹੋਣ। ਨਸ਼ਿਆਂ, ਵਹਿਮਾਂ ਭਰਮਾਂ, ਪਖੰਡ ਤੋਂ ਬਚਕੇ, ਡੇਰਾਵਾਦ ਦਾ ਖਹਿੜਾ ਛੱਡ ਕੇ, ਸਤਿਗੁਰੂ ਦੀਆਂ ਬਖਸ਼ੀਆਂ ਕਦਰਾਂ ਕੀਮਤਾਂ ਦੇ ਧਾਰਨੀ ਹੋਣ।
ਇਹਨਾਂ ਮੁਕਾਬਲਿਆਂ ਵਿੱਚ ਗੁਰਬਾਣੀ ਕੰਠ, ਸ਼ਬਦ ਵੀਚਾਰ, ਕਵੀਸ਼ਰੀ, ਕਵਿਤਾਵਾਂ, ਭਾਸ਼ਣ, ਚਿਤਰਕਲਾ, ਸਵਾਲ ਜਵਾਬ, ਲੰਮੀ ਛਾਲ, ਰੱਸੀ ਟੱਪਣੀ, ਗੋਲਾ ਸੁੱਟਣਾ, ਰੱਸਾਕੱਸੀ, ਦਸਤਾਰ ਮੁਕਾਬਲਾ ਆਦਿ ਸ਼ਾਮਲ ਸਨ। ਸਭ ਗਰੁੱਪਾਂ ਨੂੰ ਪਹਿਲਾ, ਦੂਜਾ, ਤੀਜਾ, ਹੌਂਸਲਾ ਵਧਾਊ ਇਨਾਮ ਦਿੱਤੇ ਗਏ।
ਇਸ ਮੌਕੇ ਗੁਰਦੁਆਰਾ ਚੁਬੱਚਾ ਸਾਹਿਬ ਸਰਹਾਲੀ ਕਲਾਂ ਦੇ ਪ੍ਰਬੰਧਕ ਡਾ ਕੁਲਦੀਪ ਸਿੰਘ, ਗੁਰਬਿੰਦਰ ਸਿੰਘ, ਭੁਪਿੰਦਰ ਸਿੰਘ, ਸੂਬੇਦਾਰ ਜਸਮੇਰ ਸਿੰਘ ਗੁਰਪ੍ਰੀਤ ਸਿੰਘ ਜੋਤੀਸ਼ਾਹ ਅਤੇ ਹੋਰ ਸਾਥੀ ਅਤੇ ਸੰਗਤ ਹਾਜਰ ਸਨ।
ਕਾਲਜ ਵਲੋਂ ਬਾਪੂ ਜਗਤਾਰ ਸਿੰਘ ਅਕਾਲੀ ਜੀ, ਕੈਪਟਨ ਅਵਤਾਰ ਸਿੰਘ, ਸੁਖਵਿੰਦਰ ਸਿੰਘ ਦਦੇਹਰ, ਨਛੱਤਰ ਸਿੰਘ ਭਾਂਬੜੀ, ਰਜਿੰਦਰ ਸਿੰਘ ਤਲਵਾੜਾ, ਚਤਰਪਾਲ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਅਮਰ ਸਿੰਘ, ਰੋਹਿਤ ਸਿੰਘ, ਗੁਰਮੀਤ ਸਿੰਘ, ਕੇਵਲ ਸਿੰਘ ਪ੍ਰਿਗੜੀ, ਅਮਰਪ੍ਰੀਤ ਸਿੰਘ ਗੁਜਰਵਾਲ, ਭੈਣ ਗੁਰਪ੍ਰੀਤ ਕੌਰ ਅਤੇ ਭੈਣ ਰਜਿੰਦਰ ਕੌਰ, ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਏ ਦਸਤੂਰ ਲਹਿਰ ਪੱਟੀ ਤੋਂ ਜਗਜੀਤ ਸਿੰਘ ਅਹਿਮਦਪੁਰ, ਗੁਰਬਚਨ ਸਿੰਘ ਅਹਿਮਦਪੁਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੱਟੀ ਤੋਂ ਸੁਖਚੈਨ ਸਿੰਘ, ਗੁਰਮਤਿ ਪ੍ਰਚਾਰ ਕੇਂਦਰ ਨਵਾਂ ਸ਼ਹਿਰ ਤੋਂ ਭਾਈ ਜਰਨੈਲ ਸਿੰਘ ਸਿਮਰਪ੍ਰੀਤ ਸਿੰਘ ਪ੍ਰਭਸ਼ਰਨ ਦੀਪ ਸਿੰਘ ਅਤੇ ਸਾਥੀ , ਗੁਰਮਤਿ ਪ੍ਰਚਾਰ ਕੇਂਦਰ ਪਟਿਆਲੇ ਤੋਂ ਸੁਖਮਨੀ ਕੌਰ ਬਲਜੀਤ ਕੌਰ ਅਤੇ ਸਾਥੀ , ਗੁਰਮਤਿ ਪ੍ਰਚਾਰ ਕੇਂਦਰ ਚੁੱਪਕੀਤੀ ਅਤੇ ਭਾਗੀਕੇ ਤੋਂ ਹਰਜੀਤ ਸਿੰਘ ਦਾਰਾ ਸਿੰਘ ਭੁਪਿੰਦਰ ਸਿੰਘ ਅਤੇ ਸਾਥੀ, ਗੁਰਮਤਿ ਪ੍ਰਚਾਰ ਕੇਂਦਰ ਬੁਗਰਾ ਤੋਂ ਅੰਮ੍ਰਿਤਪਾਲ ਸਿੰਘ ਅਤੇ ਸਾਥੀ, ਕਾਲੇਵਾਲ ਲੱਲੀਆਂ ਤੋਂ ਮੰਗਲਜੀਤ ਸਿੰਘ ਅਤੇ ਸਾਥੀ, ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਤੋਂ ਨਿਰਮਲ ਸਿੰਘ ਸੁਰਸਿੰਘ ਗੁਰਮੀਤ ਸਿੰਘ ਮਾਲੂਵਾਲ ਅਤੇ ਸਾਥੀ, ਗੁਰਮਤਿ ਪ੍ਰਚਾਰ ਕੇਂਦਰ ਅੱਪਰਾ ਤੇ ਨਰਿੰਦਰ ਸਿੰਘ ਅਤੇ ਸਾਥੀ, ਗੁਰਮਤਿ ਪ੍ਰਚਾਰ ਕੇਂਦਰ ਚੱਕ ਕਲਾਂ ਤੋਂ ਤਰਲੋਚਨ ਸਿੰਘ ਅਤੇ ਸਾਥੀ, ਸਾਈਂ ਪਬਲਿਕ ਸਕੂਲ ਲੁਧਿਆਣਾ, ਗਰੇਸ ਪਬਲਿਕ ਸਕੂਲ ਸ਼ਿਮਲਾਪੁਰੀ ਲੁਧਿਆਣਾ, ਸਾਹਿਬ ਪਬਲਿਕ ਸਕੂਲ ਲੁਧਿਆਣਾ ਕਾਲਜ ਤੋਂ ਅਤੇ ਸਕੂਲਾਂ ਤੋਂ ਅਤੇ ਗੁਰਮਤਿ ਪ੍ਰਚਾਰ ਕੇਂਦਰਾਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਾਜਰੀ ਭਰੀ।
ਗੁਰਦੁਆਰਾ ਚੁਬੱਚਾ ਸਾਹਿਬ ਸਰਹਾਲੀ ਕਲਾਂ ਦੇ ਪ੍ਰਬੰਧਕ ਵੀਰਾਂ ਦਾ ਅਤੇ ਸਭ ਪ੍ਰਚਾਰਕਾਂ, ਅਧਿਆਪਕਾਂ, ਸੰਸਥਾਵਾਂ ਜੱਜ ਸਾਹਿਬਾਨ ਆਦਿ ਸਭ ਦਾ ਬਹੁਤ ਬਹੁਤ ਧੰਨਵਾਦ ਜੀ ।