ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਜੋ ਪੂਰਾ ਪਿੰਡ ਸ਼ਿਕਲੀਗਰ ਪਰਵਾਰਾਂ ਦਾ ਹੈ। 1947 ਤੋਂ ਹੀ ਇਹ ਪਰਵਾਰ ਇਥੇ ਬੈਠੇ ਹਨ। ਛੋਟੀਆਂ ਛੋਟੀਆਂ ਝੁਗੀਆਂ ਚ ਗੁਜਾਰਾ ਕਰਦੇ ਹਨ। ਵਰਿੰਦਰ ਸਿਘ ਪਰਹਾਰ ਜੋ ਹੁਸ਼ਿਆਰਪੁਰ ਦੇ ਨਿਵਾਸੀ ਹਨ ਪਹਿਲੀ ਵਾਰ ਉਹਨਾਂ ਆਪਣੇ ਕੋਂਲੋਂ ਪੈਸੇ ਖਰਚ ਕੇ ਘਰ ਬਣਾਉਣ ਦਾ ਕੰਮ ਸ਼ੂਰੂ ਕੀਤਾ ਸੀ। ਫਿਰ ਬਹੁਤ ਸਾਰੇ ਵਿਦੇਸ਼ਾਂ ਦੇ ਵੀਰ ਭੈਣਾਂ ਨੂੰ ਜਿਵੇਂ ਜਿਵੇਂ ਪਤਾ ਲੱਗਾ ਉਹ ਆਪੋ ਆਪਣੇ ਤਰੀਕੇ ਨਾਲ ਹੱਥ ਵਟਾਉਣ ਲੱਗੇ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਪ੍ਰਿੰਸੀਪਲ ਗੁਰਬਚਨ ਸਿੰਘ ਅਤੇ ਭਾਈ ਸਰਬਜੀਤ ਸਿੰਘ ਧੂੰਦਾ ਜੀ 6-7 ਸਾਲ ਪਹਿਲਾਂ ਇਸ ਸੇਵਾ ਚ ਸ਼ਾਮਲ ਹੋਏ ਸਨ। 137 ਘਰ ਬਣ ਚੁੱਕੇ ਜਿਸ ਵਿੱਚ 2 ਕਮਰੇ ਇੱਕ ਰਸੋਈ ਅਤੇ ਬਾਥਰੂਮ ਲੈਟਰੀਨ ਆਦਿ। ਵੀਰ ਸਤਪਾਲ ਸਿੰਘ ਜੀ ਹਾਂਗਕਾਂਗ (ਮਾਲੂਵਾਲ) ਵਾਲੇ ਅਤੇ ਦੋ ਹੋਰ ਉਹਨਾਂ ਦੇ ਪਰਵਾਰਕ ਮੈਂਬਰਾਂ ਨੇ 5 ਘਰਾਂ ਦੀ ਜਿੰਮੇਵਾਰੀ ਚੁੱਕੀ ਸੀ। ਮਾਲੂਵਾਲ ਤੋਂ ਵੀਰ ਗੁਰਮੀਤ ਸਿੰਘ ਅਤੇ ਉਹਨਾਂ ਦੇ ਸਾਥੀ ਕੱਲ ਘਰਾਂ ਦੀ ਸ਼ੁਰੂਆਤ ਵੇਲੇ ਹਾਜਰ ਸਨ। ਵੀਰ ਸੁਰਜੀਤ ਸਿੰਘ ਦੁਬੱਈ ਵੀ ਆਪਣੇ ਸਾਥੀਆਂ ਸਮੇਤ ਹਾਜਰ ਰਹੇ। ਕਾਲਜ ਤੋਂ ਡਾਇਰੈਕਟ ਪ੍ਰਭਸ਼ਰਨ ਸਿੰਘ ਜੀ, ਸੁਖਵਿੰਦਰ ਸਿੰਘ ਦਦੇਹਰ, ਅਮਰ ਸਿੰਘ ਵੀ ਹਾਜਰ ਸਨ। ਸਭ ਦਾ ਧੰਨਵਾਦ ਜੀ ਖਾਸ ਕਰਕੇ ਵੀਰ ਸਤਪਾਲ ਸਿੰਘ ਜੀ ਹਾਂਗਕਾਂਗ ਅਤੇ ਉਹਨਾਂ ਦੇ ਸਾਥੀ ਦਾ ਬਹੁਤ ਬਹੁਤ ਧੰਨਵਾਦ ਜੀ ।