ਪ੍ਰਿੰ: ਗੁਰਬਚਨ ਸਿੰਘ

99155-29725

ਕਲਜੁਗਿ ਜਹਾਜੁ ਅਰਜਨ ਗੁਰੂ

ਕਲਿਜੁਗ, ਪਾਪ, ਕਲ਼ਹ ਤੇ ਝਗੜਾ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਮਹਾਨ ਕੋਸ਼ ਵਿਚ ਜਹਾਜ਼ ਦੇ ਅਰਥ ਕੁਝ ਇਸ ਤਰ੍ਹਾਂ ਆਏ ਹਨ—ਜਹਾਜ਼, ਇਸ ਦੀ ਸੰਗਿਆ ਤਿਆਰੀ ਹੈ। 2. ਊੱਠ ਦਾ ਪਲਾਣ। 3. ਬੋਹਿਥਾ, ਬੇੜਾ 4. ਸਿੱਖ ਧਰਮ।

ਮਹਾਨ ਕੋਸ਼ ਵਿਚ ਜਹਾਜ਼ ਚੜ੍ਹਨਾ ਸ਼ਬਦ ਵੀ ਆਇਆ ਹੈ ਜਿਹਾ ਕਿ ਸੰਸਾਰ ਸਾਗਰ ਨੂੰ ਤਰਣ ਲਈ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਾਂ ਦਾ ਧਾਰਨੀ ਹੋਣਾ ਦੂਜਾ ਖੰਡੇ ਦੀ ਪਾਹੁਲ ਲੈਣੀ (ਅੰਮ੍ਰਿਤ ਛੱਕਣਾ) ਨੂੰ ਵੀ ਜਹਾਜ਼ੇ ਚੜ੍ਹਨਾ ਕਿਹਾ ਗਿਆ ਹੈ।

ਗੁਰੂ ਅਰਜਨ ਪਾਤਸ਼ਾਹ ਜੀ ਸੇਵਾ ਤੇ ਪਰਉਪਕਾਰ ਦੇ ਮੁਜਸਮੇ ਸਨ। ਮਤਿ ਗੰਭੀਰ, ਦੂਰ ਦ੍ਰਿਸ਼ਟੀ ਵਾਲੇ, ਭਰਮ, ਵਹਿਮ ਤੇ ਭਟਕਣਾ ਨੂੰ ਦੂਰ ਕਰਨ ਵਾਲੇ ਕ੍ਰਾਂਤੀਕਾਰੀ ਰਹਿਬਰ ਸਨ।

ਜਿਸ ਤਰ੍ਹਾਂ ਦਰਿਆ ਨੂੰ ਪਾਰ ਕਰਨ ਲਈ ਬੇੜੀਆਂ ਤੇ ਸਮੁੰਦਰ ਨੂੰ ਪਾਰ ਕਰਨ ਲਈ ਵੱਡੇ ਬੇੜੇ ਦੀ ਜ਼ਰੂਰਤ ਹੁੰਦੀ ਹੈ। ਕੁਝ ਏਸੇ ਤਰ੍ਹਾਂ ਸੰਸਾਰ ਵੀ ਇਕ ਸਮੁੰਦਰ ਦੀ ਨਿਆਈਂ ਹੈ, ਜਿਸ ਵਿਚੋਂ ਤਰਨ ਲਈ ਜੀਵਨ ਜੁਗਤ ਸਮੁੰਦਰੀ ਜਹਾਜ਼ ਦੀ ਲੋੜ ਹੈ। ਸੰਸਾਰ ਰੂਪੀ ਸਮੁੰਦਰ ਦਾ ਵੱਖਰਾ ਕਿ ਇਹ ਵਿਕਾਰਾਂ, ਆਪਾ ਧਾਪੀ ਤੇ ਫ਼ਰਜ਼ਾਂ ਵਲੋਂ ਕਤਾਹੀ ਕਰਨ ਦੀਆਂ ਲਹਿਰਾਂ ਨਾਲ ਭਰਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਨੂੰ ਨਿਰਦਾਇਤਾ, ਕ੍ਰੋਧ, ਲਾਲਚ ਅਤੇ ਮੋਹ ਦੀ ਅਗਨੀ ਰੂਪੀ ਪਾਣੀ ਨਾਲ ਭਰੀ ਹੋਈ ਨਦੀ ਵੀ ਆਖਿਆ ਹੈ –

ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ॥
ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ॥ (147)

ਗੁਰੂ ਅਰਜਨ ਪਾਤਸ਼ਾਹ ਜੀ ਉਹ ਜਹਾਜ਼ ਹਨ ਜਿਨ੍ਹਾਂ ਨੇ ਸੰਸਾਰ ਰੂਪੀ ਸਮੁੰਦਰ ਵਿਚੋਂ ਤਰਨ ਲਈ ਭਾਵ ਜੀਵਨ ਜੁਗਤ ਨੂੰ ਸਮਝਣ ਵਾਲਾ ਗੁਰੂ ਗ੍ਰੰਥ ਸਾਹਿਬ ਵਰਗਾ ਮਹਾਨ ਗ੍ਰੰਥ ਦਿੱਤਾ। ਦੂਸਰਾ ਸੰਸਾਰ ਵਿਚ ਅਣਖੀ ਤੇ ਸਚਾਈਆਂ ਵਰਗੀਆਂ ਹਕੀਕਤਾਂ ਨੂੰ ਸਦਾ ਕਾਇਮ ਰੱਖਣ ਲਈ ਆਪਣੀ ਕੁਰਬਾਨੀ ਦੇ ਕੇ ਤਰਨ ਦੀ ਜਾਚ ਸਿਖਾਈ ਹੈ। ਸਮੁੰਦਰੀ ਜਹਾਜ਼ ਨੂੰ ਤਿਆਰ ਕਰਨ ਲਈ ਬਹੁਤ ਵਕਤ ਤੇ ਪੈਸਾ ਖਰਚ ਹੁੰਦਾ ਹੈ ਤੇ ਨਾਲ ਹੀ ਵੱਡ ਅਕਾਰੀ ਕਾਰਖਾਨਾ ਅਤੇ ਸਿਆਣੇ ਕਾਰੀਗਰਾਂ ਦੀ ਲੋੜ ਹੁੰਦੀ ਹੈ। ਸਮੁੰਦਰੀ ਜਹਾਜ਼ ਵਿਚ ਬੇਅੰਤ ਭੰਡਾਰ ਅਤੇ ਸੈਂਕੜੇ ਯਾਤਰੂ ਇਕ ਥਾਂ ਤੋਂ ਦੁਜੀ ਥਾਂ ‘ਤੇ ਸੁਰੱਖਿਅਤ ਪਹੁੰਚਾਏ ਜਾਂਦੇ ਹਨ। ਸਮੁੰਦਰ ਦੀਆਂ ਅਥਾਹ ਲਹਿਰਾਂ ਤੇ ਤੂਫਾਨਾਂ ਨੂੰ ਚੀਰਦਾ ਹੋਇਆ ਸਿਆਣੇ ਕਪਤਾਨ ਦੀ ਰਾਹਨੁਮਾਈ ਹੇਠ ਆਪਣੀ ਨਿਰਧਾਰਤ ਮੰਜ਼ਿਲ ‘ਤੇ ਪਹੁੰਚ ਜਾਂਦਾ ਹੈ।

ਗੁਰੂ ਅਰਜਨ ਪਾਤਸ਼ਾਹ ਜੀ ਦੇ ਸਮੇਂ ਸੰਸਾਰ ਰੂਪੀ ਸਮੁੰਦਰ ਵਿਚ ਰਾਜਸੀ ਹਾਕਮਾਂ ਦੇ ਜ਼ੁਲਮੀ ਤੂਫਾਨ, ਧਾਰਮਿਕ ਆਗੂਆਂ ਦੀ ਕੱਟੜਤਾ, ਈਰਖਾ, ਜਾਤ-ਅਭਿਮਾਨ ਦਾ ਹੰਕਾਰ, ਸਮਾਜ ਵਿਚ ਆਪਾ-ਧਾਪੀ ਦਾ ਲਾਲਚ ਗੱਲ ਕੀ ਪਰਜਾ ਦਾ ਗਿਆਨਹੀਣ ਹੋ ਕੇ ਆਪਣੇ ਹੱਕਾਂ ਨੂੰ ਭੁਲ ਚੁਕੀ ਸੀ।

ਗੁਰੂ ਅਰਜਨ ਪਾਤਸ਼ਾਹ ਜੀ ਨੇ ਸੰਸਾਰ ਰੂਪੀ ਸਮੁੰਦਰ ਵਿਚੋਂ ਤਰਨ ਲਈ ਸੱਚੇ ਮਾਰਗ ‘ਤੇ ਤੁਰਨ ਲਈ ਮਨੁਖਾਂ ‘ਤੇ ਟੇਕ ਰੱਖਣ ਦੀ ਜ਼ਰੂਰਤ ਨੂੰ ਨਿਕਾਰਦਿਆਂ ਖ਼ੁਦ ਨੂੰ ਆਪਣੀ ਤਿਆਰੀ ਆਪ ਕਰਨੀ ਚਾਹੀਦੀ ਦਾ ਵਲ਼ ਸਮਝਾਇਆ ਹੈ—

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥
ਦੇਵਨ ਕਉ ਏਕੈ ਭਗਵਾਨੁ॥ (281)

ਸੰਸਾਰ ਰੂਪੀ ਸਮੁੰਦਰ ਦੇ ਬੇੜੇ ਨੂੰ ਤਿਆਰ ਕਰਨ ਲਈ ਸੱਚ ਦੇ ਮਾਰਗ ਨੂੰ ਪਹਿਲ ਦਿੱਤੀ ਹੈ—

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ (136)

ਪਿਤਾ ਗੁਰੂ ਰਾਮਦਾਸ ਜੀ ਤੇ ਨਾਨਾ ਗੁਰੂ ਅਮਰਦਾਸ ਜੀ ਦੇ ਤਜਰਬੇ ਵਾਲੀਆਂ ਸਾਰੀਆਂ ਖੂਬੀਆਂ ਬਾਲਕ ਅਰਜਨ ਨੂੰ ਬਚਪਨ ਵਿਚ ਹੀ ਹਾਸਲ ਹੋ ਗਈਆਂ ਸਨ। ਸਭ ਤੋਂ ਪਹਿਲੀ ਗੱਲ ਕੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਘਰ ਵਿਚੋਂ ਵਿਦਿਆ ਦਾ ਪੂਰਾ ਮਾਹੌਲ ਮਿਲਿਆ ਜਿਸ ਸਦਕਾ ਉਨ੍ਹਾਂ ਨੇ ਤਮਾਮ ਭਗਤਾਂ ਦੀ ਬਾਣੀ ਤੇ ਹੋਰ ਧਰਮਾਂ ਦੇ ਧਾਰਮਕ ਗ੍ਰੰਥਾਂ ਅਧਿਐਨ, ਰਾਜਨੀਤੀ ਦੀਆਂ ਗੁੰਝਲ਼ਾਂ ਤੇ ਇੰਤਜ਼ਾਮ ਵਰਗੀਆਂ ਹਕੀਕਤਾਂ ਨੂੰ ਪੂਰੀ ਤਰ੍ਹਾਂ ਸਮਝਿਆ। ਭਾਰਤ ਵਿਚ ਇਸਲਾਮੀ ਰਾਜ ਹੋਣ ਕਰਕੇ ਇਸਲਾਮ ਦੇ ਧਾਰਮਿਕ ਆਗੂਆਂ ਦੀ ਸਰਕਾਰੇ ਦਰਬਾਰੇ ਪੂਰੀ ਪੁਛ ਪ੍ਰਤੀਤ ਹੁੰਦੀ ਸੀ। ਇਸਲਾਮ ਧਰਮ ਦੇ ਧਾਰਮਿਕ ਆਗੂਆਂ ਦੇ ਨਾਲ ਨਾਲ ਭਾਰਤੀ ਪੂਜਾਰੀ ਨੇ ਵੀ ਆਪਣੀ ਥਾਂ ‘ਤੇ ਪੂਰੀ ਤਰ੍ਹਾਂ ਲੋਕਾਂ ਨੂੰ ਕਰਮ ਕਾਂਡ ਵਿਚ ਉਲਝਾਅ ਕੇ ਰੱਖਿਆ ਹੋਇਆ ਸੀ। ਏਦਾਂ ਵੀ ਸਮਝਿਆ ਜਾ ਸਕਦਾ ਹੈ ਕਿ ਧਰਮ ਦੀਆਂ ਤਿੰਨ ਇਕਾਈਆਂ ਪੂਰੀ ਤਰ੍ਹਾਂ ਭ੍ਰਿਸ਼ਿਟ ਹੋ ਚੁਕੀਆਂ ਸਨ-

ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (662)

ਰਾਜਸੀ ਜ਼ੁਲਮ ਦੀ ਇੰਤਾਹ, ਧਾਰਮਿਕ ਕੱਟੜਤਾ, ਵਹਿਮ ਭਰਮ, ਸਮਾਜਿਕ ਜੀਵਨ ਵਿਚ ਊਚ-ਨੀਚ, ਜਾਤ ਬ੍ਰਾਦਰੀ ਦੇ ਡੂੰਘੇ ਸਮੁੰਦਰ ਵਿਚ ਡੁਬਿਆ ਹੋਇਆ ਸੀ। ਭੱਟ ਮਥਰਾ ਜੀ ਗੁਰੂ ਅਰਜਨ ਪਾਤਸ਼ਾਹ ਸਬੰਧੀ ਫਰਮਾਉਂਦੇ ਹਨ ਕਿ ਇਹਨਾਂ ਨੇ ਹਰ ਖੇਤਰ ਦੇ ਅੰਧਕਾਰ ਵਿਚ ਡੁਬ ਰਹੇ ਸੰਸਾਰ ਨੂੰ ਸਤਿ, ਸੰਤੋਖ, ਸਹਿਜ ਤੇ ਵਿਚਾਰ ਦਾ ਬੇੜਾ ਤਿਆਰ ਕਰਕੇ ਤਰਨ ਦੀ ਜਾਚ ਸਿਖਾਈ ਹੈ-

ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ॥
ਆਦਿ ਪੁਰਖਿ ਪਰਤਖਿ ਲਿਖ੍ਉ ਅਛਰੁ ਮਸਤਕਿ ਧੁਰਿ॥
ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ॥
ਪਾਰਸੁ ਪਰਸਿ ਪਰਸੁ ਪਰਸਿ ਗੁਰਿ ਗੁਰੂ ਕਹਾਯਉ॥
ਭਨਿ ਮਥੁਰਾ ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ॥
ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸ੍ਟਿ ਲਗਿ ਬਿਤਰਹੁ॥ (1408)

ਮਾਝੇ ਤੋਂ ਇੱਕ ਜੱਥਾ ਬਾਬਾ ਜੀ ਦੀ ਫੌਜ ਵਿੱਚ ਸ਼ਾਮਿਲ ਹੋ ਚੁਕਾ ਸੀ। ਛੱਤ-ਬਨੂੜ ਨੂੰ ਫਤਹਿ ਕਰਨ ਉਪਰੰਤ ਬਾਬਾ ਜੀ ਦਾ ਅਸਲ ਧਾਵਾ ਸਰਹੰਦ ਹੀ ਸੀ। ਸਿੱਖ ਫੌਜ ਚੱਪੜਚਿੜੀ ਦੇ ਮੈਦਾਨ ਵਿੱਚ ਇਕੱਠੀ ਹੋ ਗਈ। ਇਹ ਜੂਹ ਸਰਹੰਦ ਤੋਂ ਵੀਹ ਕਿਲੋਮੀਟਰ ਦੀ ਦੂਰੀ ਤੇ ਹੈ। ਵਜ਼ੀਰ ਖਾਂ ਦੀ ਸਹਾਇਤਾ ਲਈ ਦਿੱਲੀ ਤੋਂ ਵੀ ਸ਼ਾਹੀ ਫੌਜ ਪਹੁੰਚ ਚੁਕੀ ਸੀ।

22 ਮਈ 1710 ਈਸਵੀ ਨੂੰ ਚਪੜ-ਚਿੜੀ ਦੇ ਮੈਦਾਨ ਵਿਚ ਇਕ ਐਸੀ ਲੜਾਈ ਲੜੀ ਗਈ, ਜਿਸ ਵਿਚ ਸਰਹੰਦ ਸੂਬੇ ਨੂੰ ਫਤਹਿ ਕੀਤਾ ਤੇ ਨਾਲ ਹੀ ਦਿੱਲੀ ਸਰਕਾਰ ਦੀਆਂ ਨੀਹਾਂ ਵੀ ਹਿਲਾ ਕੇ ਰੱਖ ਦਿੱਤੀਆਂ। ਸਦੀਆਂ ਤੋਂ ਮਹਿਮੂਦ ਗਜ਼ਨਵੀ ਤੇ ਮੁਹੰਮਦ ਗੌਰੀ ਦੇ ਹਮਲਿਆਂ ਉਪਰੰਤ ਖਾਲਸੇ ਵਲੋਂ ਭਾਰਤ ਵਿਚ ਇਕ ਪਹਿਲੀ ਜਿੱਤ ਸੀ ਜਿਸ ਨਾਲ ਦਿੱਲੀ ਦਰਬਾਰ ਥਰਥਰ ਕੰਬਣ ਲੱਗਿਆ। ਇਸਲਾਮੀ ਰਾਜ ਦੇ ਘੁਗ ਵੱਸਦੇ ਕੈਂਥਲ, ਸਮਾਣਾ, ਸਢੋਰਾ, ਘੁੜਾਮ, ਕਪੂਰੀ ਅਤੇ ਬਨੂੜ ਵਰਗੇ ਸ਼ਹਿਰਾਂ ਨੂੰ ਫਤਹਿ ਕੀਤਾ। ਇਹ ਸ਼ਹਿਰ ਫੌਜੀ ਤਾਕਤ ਵਜੋਂ ਬਹੁਤ ਮਜ਼ਬੂਤ ਸਨ। ਮਸੂਮ ਜਿੰਦਾਂ (ਛੋਟੇ ਸਹਿਬਜ਼ਾਦੇ) ਨੂੰ ਦੀਵਾਰਾਂ ਵਿਚ ਚਿਣ ਕੇ ਸ਼ਹੀਦ ਕਰਨਾ, ਮਾਤਾ ਗੁਜਰੀ ਜੀ ਦਾ ਸ਼ਹੀਦ ਹੋਣਾ ਇਸ ਅਨਿਆਏਂ ਦੀ ਅੱਗ ਹਰ ਸਿੱਖ ਦੇ ਸੀਨੇ ਵਿੱਚ ਲਟ ਲਟ ਕਰਦੀ ਬਲ਼ ਰਹੀ ਸੀ। ਅਖੀਰ ਸਮਾਂ ਆ ਗਿਆ ਇਸ ਬੇਇਨਸਾਫ਼ੀ ਦਾ ਬਣਦਾ ਹਿਸਾਬ ਚੁਕਾਉਣ ‘ਤੇ ਖਾਲਸਾ ਰਾਜ ਸਥਾਪਿਤ ਕਰਨ ਦਾ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਉਹ ਨਾਇਕ ਹੈ ਜਿਸ ਨੇ 239 ਸਾਲ ਵਿੱਚ ਸਿਰਜੇ ਗਏ ਸਿਧਾਂਤ ਨੂੰ 22 ਮਈ 1710 ਈਸਵੀ ਨੂੰ ਸਰਹੰਦ ਫਤਹਿ ਕਰਕੇ ਖਾਲਸਾ ਗਣਰਾਜ ਕਾਇਮ ਕਰ ਦਿੱਤਾ।

ਖਾਲਸਾ ਗਣਰਾਜ ਦਾ ਪਹਿਲਾ ਦਰਬਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਬਾਗ-ਏ-ਹਾਫ਼ਜ਼ੀ ਵਿਖੇ ਲਗਾਇਆ।

ਸ੍ਰ. ਬਾਜ ਸਿੰਘ ਬੰਗੇਸ਼ਰੀ ਨੂੰ ਸਰਹੰਦ ਦਾ ਸੂਬੇਦਾਰ ਤੇ ਸ੍ਰ. ਆਲੀ ਸਿੰਘ ਸਲੌਦੀ ਵਾਲੇ ਨੂੰ ਨਾਇਬ ਸੂਬੇਦਾਰ ਲਾਇਆ ਗਿਆ। ਨਾਲ ਹੀ ਇਹ ਪਹਿਲਾ ਐਲਾਨ ਇਹ ਕੀਤਾ ਕਿ ਖਾਲਸਾ ਰਾਜ ਸਥਾਪਤ ਹੋ ਗਿਆ ਹੈ ਦਿੱਲੀ ਦੀ ਸਰਕਾਰ ਏਧਰ ਆਉਣ ਦਾ ਯਤਨ ਨਾ ਕਰੇ।

ਦੂਜਾ ਐਲਾਨ ਇਹ ਕੀਤਾ ਕਿ ਜ਼ਮੀਨ ਸਿਰਫ ਹਲ਼ ਵਾਹਕ ਦੀ ਹੀ ਹੋਏਗੀ। ਭਾਵ ਜਿਹੜਾ ਕਾਸ਼ਤ ਕਰਦਾ ਹੈ ਓਸੇ ਦਾ ਹੀ ਹੱਕ ਹੋਏਗਾ। ਜਗੀਰਦਾਰੀ ਪ੍ਰਥਾ ਦੀਆਂ ਜੜ੍ਹਾਂ ਉਖਾੜ ਕੇ ਰੱਖ ਦਿੱਤੀਆਂ। ਮੁਗਲ ਸਲਤਨਤ ਦੀਆਂ ਸਾਰੀਆਂ ਜ਼ਮੀਨਾ ਕਿਰਤੀਆਂ ਕਿਰਸਾਨਾਂ, ਕਾਮਿਆਂ ਅਤੇ ਮਜ਼ਦੂਰਾਂ ਵਿੱਚ ਵੰਡ ਦਿੱਤੀਆਂ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜੋ ਪਹਿਲੀ ਮੋਹਰ ਤਿਆਰ ਕਰਾਈ ਉਸ ਵਿਚ ਆਪਣਾ ਨਾਂ ਨਹੀਂ ਲਿਖਾਇਆ ਬਲ ਕੇ ਖਾਲਸੇ ਨੂੰ ਵਡਿਆਈ ਦਿੱਤੀ ਗਈ।

ਜ਼ਰਬ ਬ ਅਮਾਨ ਦਹਿਰ ਮੁਸੱਵਰਤ ਸ਼ਹਿਰ।

ਜ਼ੀਨਤ-ਅਲ-ਤਖਤ-ਖਾਲਸਾ ਮੁਬਾਰਖ਼ ਵਖ਼ਤ।

ਅਰਥ— ਸ਼ਾਤੀ ਦੇ ਅਸਥਾਨ ਤੋਂ ਅਤੇ ਖੂਬਸੂਰਤ ਸ਼ਹਿਰ ਚੋਂ, ਖਾਲਸੇ ਦੀ ਬਹੁਤ ਉੱਚੀ ਸ਼ਾਨ ਵਾਲੇ ਤੱਖਤ ਤੋਂ ਭਾਗਾਂ ਭਰੇ ਸਮੇਂ ਜਾਰੀ ਕੀਤਾ ਗਿਆ।

ਇਕ ਹੋਰ ਮੋਹਰ ਦੀ ਇਬਾਰਤ ਇਸ ਤਰ੍ਹਾਂ ਲਿਖੀ ਹੋਈ ਮਿਲਦੀ ਹੈ—

ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗਿ ਨਾਨਕ ਵਾਹਿਦ।
ਫਤਹ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ।

ਅਰਥ— ਗੁਰੂ ਨਾਨਕ ਅਤੇ ਸ਼ਾਹਾਂ ਦੇ ਸ਼ਹਿਨਸ਼ਾਹ, ਅਤੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ੀ ਹੋਈ ਤੇਗ ਦੀ ਤਾਕਤ ਨਾਲ ਦੋਵੇਂ ਜਹਾਨਾਂ ਵਿਚ ਇਹ ਸਿੱਕਾ ਜਾਰੀ ਕੀਤਾ।

ਓਸੇ ਤਰ੍ਹਾਂ ਇਕ ਹੋਰ ਸਿੱਕੇ ਦੀ ਇਬਾਰਤ ਇਸ ਤਰ੍ਹਾਂ ਲਿਖੀ ਮਿਲਦੀ ਹੈ—

ਦੇਗੋ ਤੇਗ਼ੋ ਫ਼ਤਹਿ ਓ ਨੁਸਰਤ ਬੇਦਰੰਗ।
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।

ਅਰਥ— ਦੇਗ ਦੇ ਅਮੁਕ ਲੰਗਰ ਅਤੇ ਤੇਗ ਨਾਲ ਦੁਸ਼ਮਣਾ ਉਪਰ ਫਤਹਿ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਮਿਹਰ ਨਾਲ ਹੀ ਪ੍ਰਾਪਤ ਹੋਈ ਹੈ।

ਬਾਬਾ ਬੰਦਾ ਸਿੰਘ ਜੀ ਨੇ ਖਾਲਸਾ ਰਾਜ ਦੀ ਨੀਤੀ ਅਨੁਸਾਰ ਸਰਦਾਰ ਕਉਰ ਸਿੰਘ, ਸਰਦਾਰ ਬਾਜ ਸਿੰਘ ਅਤੇ ਸਰਦਾਰ ਭਗਵੰਤ ਸਿੰਘ ਬੰਗੇਸਰੀ ਨੂੰ ਸਾਰਾ ਰਾਜ ਪ੍ਰਬੰਧ ਸੰਭਾਲ਼ ਕੇ ਖਾਲਸਾ ਰਾਜ ਨੂੰ ਅੱਗੇ ਵਧਾਉਣਾ ਸ਼ੁਰੂ ਕੀਤਾ। 1716 ਈਸਵੀ ਤੱਕ ਚਾਰ ਚੁਫੇਰੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਿੱਤਾਂ ਜਿੱਤਦੇ ਗਏ।

ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਤੇ ਗੁਰਦਾਸ ਨੰਗਲ਼ ਦੇ ਕਿਲ੍ਹਿਆਂ ਨੂੰ ਕੇਂਦਰੀ ਰਾਜਧਾਨੀਆਂ ਵਜੋਂ ਸਥਾਪਿਤ ਕੀਤਾ। ਬੰਦਾ ਸਿੰਘ ਜੀ ਦੀ ਵੱਧਦੀ ਰਾਜਸੀ ਸ਼ਕਤੀ ਤੋਂ ਜਿੱਥੇ ਸੂਬਾ ਸਰਕਾਰਾਂ ਔਖੀਆਂ ਸਨ ਓੱਥੇ ਭਾਰਤ ਦੀ ਕੇਂਦਰੀ ਸਰਕਾਰ ਦੇ ਨੱਕ ਵਿਚ ਵੀ ਦਮ ਆਇਆ ਹੋਇਆ ਸੀ। ਦਿੱਲੀ ਦਰਬਾਰ ਵਲੋਂ ਸਖਤ ਹਦਾਇਤਾਂ ਆ ਰਹੀਆਂ ਸਨ ਕਿ ਗੁਰਦਾਸ ਨੰਗਲ਼ ਦੀ ਘੇਰਾ ਬੰਦੀ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਏ। ਗੁਰਦਾਸ ਨੰਗਲ਼ ਦੇ ਕਿਲ੍ਹੇ ਦੀ ਸਖਤ ਘੇਰਾ ਬੰਦੀ ਕੀਤੀ ਗਈ। ਸਿੰਘਾਂ ਕੋਲੋਂ ਰਸਦ ਪਾਣੀ ਅਤੇ ਬਰੂਦ ਆਦਿ ਸਾਰਾ ਮੁਕ ਗਿਆ ਸੀ। ਕਿਲ੍ਹੇ ਦੇ ਅੰਦਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ, ਉਸ ਦਾ ਪ੍ਰਵਾਰ ਅਤੇ 780 ਸਿੰਘਾਂ ਨੂੰ ਗਿਫ਼ਤਾਰ ਕੀਤਾ ਗਿਆ। ਇਹ ਵਾਕਿਆ 17 ਦਸੰਬਰ 1715 ਦਾ ਸੀ। ਸੰਗਲ਼ਾਂ ਨਾਲ ਨੂੜ ਕੇ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਿਜਾ ਕੇ ਹਰ ਰੋਜ਼ 100 ਬੰਦੇ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ, ਇਹਨਾਂ ਵਿਚੋਂ ਹਰੇਕ ਸਿੱਖ ਨੇ ਹੱਸਦਿਆਂ ਹੋਇਆਂ ਸ਼ਹੀਦੀਆਂ ਦਿੱਤੀਆਂ। ਬਾਬਾ ਬੰਦਾ ਸਿੰਘ ਦੇ ਸਾਥੀਆਂ ਭਾਈ ਬਾਜ਼ ਸਿੰਘ, ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ, ਭਾਈ ਫਤਹਿ ਸਿੰਘ, ਭਾਈ ਗੁਲਾਬ ਸਿੰਘ ਆਦਿ ਨੂੰ ਤਸੀਹੇ ਦੇ ਕੇ ਤੜਪਾ ਤੜਪਾ ਕੇ ਸ਼ਹੀਦ ਕੀਤਾ ਗਿਆ। ਇਹਨਾਂ ਦੇ ਦ੍ਰਿੜ ਇਰਾਦਿਆਂ ਨੂੰ ਸਰਕਾਰ ਝੁਕਾ ਨਾ ਸਕੀ।

ਮੁਗਲ ਦਰਬਾਰ ਵਲੋਂ ਬਾਬਾ ਜੀ ਨੂੰ ਕਿਹਾ ਗਿਆ ਕਿ ਆਪਣਾ ਬੱਚਾ ਆਪਣੇ ਹੱਥੀਂ ਸ਼ਹੀਦ ਕਰੋ ਬਾਬਾ ਜੀ ਨੇ ਕਿਹਾ ਮੈਂ ਆਪਣਾ ਬੱਚਾ ਨਹੀਂ ਜੇ ਤੁਹਾਡਾ ਬੱਚਾ ਵੀ ਹੋਏਗਾ ਮੈਂ ਉਸ ਨੂੰ ਵੀ ਮਾਰਨ ਲਈ ਤਿਆਰ ਨਹੀਂ ਹਾਂ ਕਿ ਕਿਉਂ ਕਿ ਬੱਚੇ ਸਭ ਦੇ ਸਾਂਝੇ ਹੁੰਦੇ ਹਨ। ਜ਼ਾਲਮ ਸਰਕਾਰ ਜ਼ੁਲਮ ਦੀ ਅੱਤ ਕਰਦਿਆਂ ਹੋਇਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਬੇਟੇ ਨੂੰ ਜ਼ਿਬਾ ਕਰਕੇ ਉਸ ਦਾ ਦਿੱਲ ਕੱਢ ਕੇ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ ਪਰ ਬਾਬਾ ਜੀ ਨੇ ਸੀ ਤੱਕ ਨਾ ਉਚਾਰੀ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਤਾਂ ਬਾਬਾ ਜੀ ਨੇ ਦ੍ਰਿੜਤਾ ਨਾਲ ਸ਼ਹਾਦਤ ਦਾ ਰਸਤਾ ਚੁਣਿਆ। ਬਾਬਾ ਜੀ ਹਾਜ਼ਰ ਜੁਆਬੀ ਸੁਣ ਕੇ ਕਾਜ਼ੀ ਨੇ ਜ਼ਬਾਨ ਕੱਟਣ ਲਈ ਕਿਹਾ। ਗੁਸਾ ਅੱਖਾਂ ਰਾਂਹੀ ਪ੍ਰਗਟ ਹੋਇਆ ਜ਼ਾਲਮਾਂ ਨੇ ਅੱਖਾਂ ਕੱਢ ਦਿੱਤੀਆਂ। ਜ਼ੁਲਮ ਦੀ ਇੰਤਾਹ ਕਰਦਿਆਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਾਰੇ ਜਿਸਮ ਨੂੰ ਜਬੂੰਰਾਂ ਨਾਲ ਨੋਚ ਨੋਚ ਕੇ ਉਧੇੜ ਦਿੱਤਾ।

ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਕੌਮ ਦਾ ਉਹ ਸੂਰਬੀਰ ਯੋਧਾ ਹੋਇਆ ਹੈ ਜਿਸ ਨੇ ਆਪਣੀ ਤੇ ਆਪਣੇ ਪਰਵਾਰ ਦੀ ਸ਼ਹੀਦੀ ਦੇ ਕੇ ਹਲੇਮੀ ਰਾਜ ਨੂੰ ਸਥਾਪਿਤ ਕੀਤਾ। ਅੱਜ ਚੁਰਾਹਿਆਂ ਵਿਚ ਨਾਮ ਧਰੀਕ ਸਾਧਾਂ ਦੀਆਂ ਬਰਸੀਆਂ ਦੇ ਬੋਰਡ ਤਾਂ ਮਿਲ ਜਾਣਗੇ। ਅੱਜ ਗੁਰਦੁਆਰਿਆਂ ਵਿਚ ਮਰ ਚੁਕੇ ਸਾਧਾਂ ਦੀਆਂ ਬਰਸੀਆਂ ਵੀ ਬੜੀ ਧੂਮ-ਧਾਮ ਨਾਲ ਮਨਾਈਆਂ ਤਾਂ ਜਾ ਰਹੀਆਂ ਹਨ ਪਰ ਐਸੇ ਸੂਰਬੀਰ ਯੋਧੇ ਕੌਮੀ ਸ਼ਹੀਦ ਨੂੰ ਯਾਦ ਕਰਨ ਲਈ ਸਾਡੇ ਕੋਲ ਸਮਾਂ ਹੀ ਨਹੀਂ ਬਚਿਆ ਲੱਗਦਾ। ਸ਼ਹੀਦਾਂ ਨੂੰ ਭਲਾਉਣ ਵਾਲੀਆਂ ਕੌਮਾਂ ਆਪਣੀ ਬਰਬਾਦੀ ਆਪ ਕਰ ਲੈਂਦੀਆਂ ਹਨ।

ਯਾਦ ਰਹੇ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਬਹੁਤਾਤ ਲਿਖਤਾਂ ਨੇ ਭੰਬਲਭੂਸੇ ਤੇ ਸਰਕਾਰੀ ਪ੍ਰਚਾਰ ਦੇ ਪ੍ਰਾਪੇਗੰਡੇ ਤਹਿਤ ਕਈ ਦੋਸ਼ ਲਾਏ ਗਏ। ਪਰ ਉਸ ਮਹਾਨ ਗੁਰਸਿਖ, ਜੁਝਾਰੂ ਯੋਧੇ, ਕਲਗੀਧਰ ਜੀ ਦੇ ਵਰੋਸਾਏ, ਸੰਘਰਸ਼ਸ਼ੀਲ ਆਗੂ ਅਤੇ ਸ਼ਹਾਦਤ ਦੇ ਰੰਗ ’ਚ ਰੰਗੇ ਕੌਮੀ ਜਰਨੈਲ ਦੀ ਆਭਾ ਸਾਹਮਣੇਂ ਕੋਈ ਦੋਸ਼ ਨਾ ਟਿਕ ਸਕਿਆ। ਬਾਬਾ ਜੀ ਦੀ ਕਿਰਦਾਰਕੁਸ਼ੀ ਦੀਆਂ ਸਾਜ਼ਿਸ਼ਾਂ ਰੇਤ ਦੀ ਕੰਧ ਵਾਂਗ ਡਿਗ ਪਈਆਂ ਹਨ।ਸਿਖ ਕੌਮ ਦਾ ਫਰਜ਼ ਬਣਦਾ ਹੈ ਕਿ ਐਸੀ ਮਹਾਨ ਸ਼ਖਸ਼ੀਅਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਨੂੰ ਦਿਲਾਂ ਚ ਤਾਜ਼ਾ ਰੱਖਣ, ਉਸਦਾ ਕੌਮੀ ਤੌਰ ਤੇ ਦਿਨ ਮਨਾਉਣ, ਅਤੇ ਉਸਦੇ ਮਹਾਨ ਜੀਵਨ ਦੀਆਂ ਬਾਤਾਂ ਨੂੰ ਚੇਤਿਆਂ ਚ ਵਸਾ ਲੈਣ।ਅਜਿਹੀ ਲਾ ਮਿਸਾਲ ਸ਼ਖਸੀਅਤ ਨੇ ਸਿਖ ਕੌਮ ਦੇ ਇਤਿਹਾਸ ਨੂੰ ਚਾਰ ਚੰਨ ਲਾਏ ਹਨ ਤੇ ਅਗਾਂਹ ਆਉਣ ਵਾਲੀਆਂ ਨਸਲਾਂ ਨੂੰ ਵੀ ਸਦੀਵੀਂ ਰੌਸ਼ਨੀ ਅਜਿਹੇ ਕੌਮੀ ਗੁਰਸਿੱਖ ਜਰਨੈਲਾਂ ਤੋਂ ਹੀ ਪ੍ਰਾਪਤ ਹੋਣੀ ਹੈ।